ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/196

ਇਹ ਸਫ਼ਾ ਪ੍ਰਮਾਣਿਤ ਹੈ

(੧੮੨)

੧੨

ਈਂ ਉਮਰ ਗਿਰਾਂ ਮਾਯਾ ਕਿ ਬਰਬਾਦ ਸ਼ਵਦ॥
ਈਂ ਖਾਨਾ ਏ ਵੀਰਾਂ ਬ ਚਿਹ ਆ ਬਾਦ ਸ਼ਵਦ॥
ਤਾ ਮੁਰਸ਼ਿਦਿ ਕਾਮਿਲ ਨ ਦਿਹਦ ਦਸ੍ਤਿ ਬ ਹਮ॥
ਗੋਯਾ ਦਿਲਿ ਗ਼ਮਗੀਨ ਤੁ ਚੂੰ ਸ਼ਾਦ ਸ਼ਵਦ॥

ਗਿਰਾ ਮਾਯਾ-ਅਮੋਲਕ। ਬਰਬਾਦ-ਤਬਾਹ। ਸ਼ਵਦ-ਹੋ ਗਈ। ਖਾਨਾ-ਘਰ। ਵੀਰਾਂ-ਵੀਰਾਨ, ਉਜੜਿਆ ਹੋਇਆ। ਬ ਚਿਹ-ਕਿਸ ਤਰੂ। ਮੁਰਸ਼ਿਦਿ ਕਾਮਿਲ-ਸਤਿਗੁਰੁ ਪੂਰਾ। ਦਿਹਦ-ਦੇਂਦਾ, ਰਖਦਾ। ਦਸਿਤ-ਹੱਥ। ਗ਼ਮਗੀਨ-ਗਮਾਂ ਦਾ ਭਰਿਆ ਹੋਯਾ, ਦੁਖਾਂ ਦਾ ਮਾਰਿਆ ਹੋਇਆ। ਸ਼ਾਦ-ਖੁਸ਼।

ਅਰਥ–ਇਹ ਅਮੋਲਕ ਉਮਰਾ ਜੋ ਬਰਬਾਦ ਹੋ ਗਈ ਹੈ। ਇਹ ਉਜੜ ਚੁਕਾ ਏ ਘਰ, ਕਿਸ ਤਰ੍ਹਾਂ ਆਬਾਦ ਹੋਵੇਗਾ? (ਜਦ) ਤਕ ਪੂਰਾ ਸਤਿਗੁਰ (ਸਿਰ ਤੇ) ਹਥ ਨਾ ਰਖ ਦੇਵੇ। ਨੰਦ ਲਾਲ! ਤੇਰਾ ਗ਼ਮਾਂ ਦਾ ਮਾਰਿਆ ਹੋਇਆ ਦਿਲ (ਤਦ ਤਕ) ਕਿਵੇਂ ਖੁਸ਼ ਹੋਵੇਗਾ।

ਪੰਜਾਬੀ ਉਲਥਾ–


ਮਾਨੁਖ ਜਨਮ ਅਮੋਲਕ ਉਮਰਾ, ਐਵੇਂ ਹੀ ਬਰਬਾਦ ਹੋਈ।
ਸੋਹਣਾ ਮੰਦਰ ਹੋਯਾ ਖੋਲਾ, fਫਰ ਹੁਣ ਕਿਵੇਂ ਅਬਾਦ ਹੋਈ।
ਪੂਰਾ ਸਤਿਗੁਰੁ ਸਿਰ ਮੇਰੇ ਤੇ, ਜਦ ਤਕ ਹੱਥ ਨਾ ਧਰਸੀ,
ਗਮਾਂ ਦਾ ਕੁਠਾ ਦਿਲ ਗੋਯਾ ਦਾ, ਕੀਕੂ ਇਸਨੂੰ ਸ਼ਾਦ ਹੋਈ।

੧੩

ਦਿਲੇ ਜ਼ਾਲਮ ਬ ਕਸਦਿ ਕੁਸ਼ਤਿਨਿ ਮਾਸ੍ਤ॥