ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/194

ਇਹ ਸਫ਼ਾ ਪ੍ਰਮਾਣਿਤ ਹੈ

(੧੮o)

ਆਪਣੇ ਸਤਿਗੁਰੂ ਦਾ ਗੁਲਾਮ ਹੈ। ਏਹ ਲਿਖਤ (ਕਿਸੇ ਦੀ) ਗਵਾਹੀ ਦੀ ਮੁਥਾਜ ਨਹੀਂ ਹੈ।

ਪੰਜਾਬੀ ਉਲਥਾ–

ਇਕ ਕੱਖ ਜਿੰਨਾ ਪ੍ਰੇਮ ਪ੍ਰਭੂ ਦਾ, ਦਿਲ ਦੇ ਅੰਦਰ ਹੋ ਜਾਵੇ॥
ਦੌਲਤ ਲਖ ਬਾਦਸ਼ਾਹੀ ਨਾਲੋਂ, ਸੌ ਗੁਣ ਚੰਗਾ ਹੋ ਜਾਵੇ।
ਨੰਦ ਲਾਲ ਅਪਣੇ ਸਤਿਗੁਰ ਦਾ, ਮੁਲ-ਖਰੀਦੀ ਗੋਲਾ ਹੈ,
ਲਿਖਿਆ ਲੇਖ ਬਿਧਾਤੇ ਐਸਾ, ਨ ਲੋੜ ਗਵਾਹੀ ਹੋ ਜਾਵੇ।

੧੦

ਹਰ ਕਸ ਬ ਜਹਾਂ ਨਸ਼੍ਤੋ ਨੁਮਾ ਮੇ ਖ਼ਾਹਦ॥
ਅਸ਼ਪੋ ਸ਼ੁਤਰੋ ਫ਼ੀਲੋ ਤਿਲਾ ਮੇ ਖ਼ਾਹਦ॥
ਹਰ ਕਸ਼ ਜ਼ਿ ਬਰਾਏ ਖ਼ੇਸ਼ ਚੀਜ਼ੇ ਖਾਹਦ॥
ਗੋਯਾ ਜ਼ਿ ਖ਼ੁਦਾ ਯਾਦੇ ਖ਼ੁਦਾ ਖ਼ਾਹਦ॥

ਹਰ ਕਸ-ਹਰ ਕੋਈ ਆਦਮੀ। ਜਹਾਂ-ਜਗਤ | ਨਸ਼ਤੋ ਨੁਮਾ-ਵਧਣਾ ਫੁਲਣਾ। ਮੈਂ ਖ਼ਾਹਦ-ਚਾਹੁੰਦਾ ਹੈ। ਅਸ਼ਪੋ-ਘੋੜੇ ਤੇ। ਸ਼ੁਤਰੋ-ਊਠ ਤੇ। ਫੀਲੋ-ਹਾਥੀ ਤੇ। ਤਿਲਾ-ਸੋਨਾ। ਬਰਾਏ ਖੇਸ਼-ਆਪਣੇ ਵਾਸਤੇ। ਜ਼ਿ ਖੁਦਾ-ਖੁਦਾ ਪਾਸੋਂ।

ਅਰਥ–ਹਰ ਕੋਈ ਆਦਮੀ ਜਗਤ (ਦੇ ਪਦਾਰਥਾਂ) ਨਾਲ ਵਧਨਾ ਫੁਲਨਾ ਚਾਹੁੰਦਾ ਹੈ। ਘੋੜੇ ਤੇ ਉਠ, ਹਾਥੀ ਤੇ ਸੋਨਾ ਚਾਹੁੰਦਾ ਹੈ। ਹਰ ਇਕ ਆਦਮੀ (ਰੱਬ) ਪਾਸੋਂ ਆਪਣੇ ਲਈ ਇਹੋ ਜਹੀਆਂ ਚੀਜ਼ਾਂ ਚਾਹੁੰਦਾ ਹੈ, ਪਰ ਨੰਦ ਲਾਲ ਰੱਬ ਪਾਸੋਂ ਰੱਬ ਦਾ ਸਿਮਰਨ ਹੀ ਚਾਹੁੰਦਾ ਹੈ।

ਪੰਜਾਬੀ ਉਲਥਾ–

ਦੁਨੀਆ ਦੀ ਵਡਿਆਈ ਬੰਦਾ, ਜੇਹੜਾ ਜਗ ਵਿਚ ਚਾਹੁੰਦਾ ਏ।