ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/193

ਇਹ ਸਫ਼ਾ ਪ੍ਰਮਾਣਿਤ ਹੈ

(੧੭੯)

ਗ਼ੈਰ-ਦੂਜੇ ਦੀ। ਪਰਸਤੀ-ਪੂਜਾ, ਭਗਤੀ, ਉਪਾਸ਼ਨਾ। ਕੁਨੰਦ-ਕੀਤੀ ਜਾਂਦੀ। ਬ ਹੋਸ਼-ਸਾਵਧਾਨ, ਖਬਰਦਾਰ। ਸ਼ਵੰਦ-ਹੁੰਦੇ। ਸੁਖਨ-ਬਚਨ ਬੁਲੰਦ-ਉਚੀ। ਪਸਤੀ-ਨੀਵੀਂ।

ਅਰਥ–ਸਾਡੇ ਧਰਮ [ਮਜ਼ਹਬ] ਵਿਚ (ਕਿਸੇ) ਦੂਜੇ ਦੀ ਪੂਜਾ ਨਹੀਂ ਕੀਤੀ ਜਾਂਦੀ। ਸਿਰ ਤੋਂ ਲੈ ਕੇ ਪੈਰਾਂ ਤਕ ਬੇ ਹੋਸ਼ (ਹੋਕੇ ਭੀ) ਮਸਤੀ ਨਹੀਂ ਕੀਤੀ ਜਾਂਦੀ। ਵਾਹਿਗੁਰੂ ਦੀ ਯਾਦ ਵਲੋਂ ਇਕ ਸ੍ਵਾਸ ਭੀ ਗਾਫ਼ਲ ਨਹੀਂ ਹੁੰਦੇ। ਦੂਜੀ (ਕੋਈ) ਗੱਲ ਉਚੀ ਨੀਵੀਂ ਨਹੀਂ ਕੀਤੀ ਜਾਂਦੀ।

ਪੰਜਾਬੀ ਉਲਥਾ–

ਸਾਡੇ ਪ੍ਰੇਮ ਪੰਥ ਦੇ ਅੰਦਰ, ਹੋਰ ਦੀ ਪੂਜਾ ਹੁੰਦੀ ਨਾ।
ਸਿਰ ਪਗ ਤਕ ਮਦ ਮਸਤ ਭਏ ਹਾਂ, ਤਾਂ ਭੀ ਮਸਤੀ ਹੁੰਦੀ ਨਾ।
ਵਾਹਿਗੁਰੂ ਦੇ ਸਿਮਰਨ ਵਲੋਂ, ਇਕ ਸ੍ਵਾਸ ਭੀ ਬਿਰਥਾ ਨ ਜਾਵੇ
ਦੂਜੀ ਗੱਲ ਕੋਈ ਉਚੀ ਨੀਵੀਂ, ਕਦੇ ਭੀ ਸਾਥੋਂ ਹੁੰਦੀ ਨਾ।

ਯਕ ਜ਼ੱਰਹ ਅਗਰ ਸ਼ੌਕੇ ਇਲਾਹੀ ਬਾਸ਼ਦ॥
ਬਿਹਤਰ ਜ਼ਿ ਹਜ਼ਾਰ ਬਾਦਸ਼ਾਹੀ ਬਾਸ਼ਦ॥
ਗੋਯਾਸਤ ਗ਼ੁਲਾਮੇ ਮੁਰਸ਼ਦੇ ਖੇਸ਼॥
ਈਂ ਖ਼ਤ ਨਾ ਮੁਹਤਾਜੇ ਗਵਾਹੀ ਬਾਸ਼ਦ॥

ਜ਼ਰਹ-ਤਿਣਕਾ, ਕੱਖ। ਬਾਸ਼ਦ-ਹੋ ਜਾਵੇ। ਬਿਹਤਰ-ਚੰਗਾ। ਗੋਯਾਸਤ-ਨੰਦ ਲਾਲ ਹੈ। ਮੁਰਸ਼ਦੇ-ਗੁਰੂ। ਖੇਸ਼-ਆਪਣੇ। ਖ਼ਤ-ਲਿਖਤ।

ਅਰਥ–ਜੇਕਰ ਇਕ ਕੱਖ (ਜਿੰਨਾ ਭੀ) ਰੱਬ ਦਾ ਸ਼ੌਕ ਹੋ ਜਾਵੇ। (ਤਾਂ ਉਹ) ਹਜ਼ਾਰ ਬਾਦਸ਼ਾਹਾਂ ਨਾਲੋਂ ਵੀ ਚੰਗਾ ਹੋਵੇਗਾ ਨੰਦ ਲਾਲ