ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/191

ਇਹ ਸਫ਼ਾ ਪ੍ਰਮਾਣਿਤ ਹੈ

(੧੭੭)

ਹਰ ਬੰਦਹ ਕਿ ਤਾਲਬੇ ਮੌਲਾ ਬਾਸ਼ਦ॥
ਦਰ ਹਰ ਦੋ ਜਹਾਂ ਰੁਤਬਹ ਅਸ਼ ਔਲਾ ਬਾਸ਼ਦ॥
ਗੋਯਾ ਦੋ ਜਹਾਂ ਰਾ ਬ ਜਵੇ ਨ ਸਿਤਾਨਦ॥
ਮਜਨੂਏ ਤੋ ਕੈ ਆਸ਼ਕੋ ਲੈਲਾ ਬਾਸ਼ਦ॥

ਤਾਲਬੇ—ਚਾਹਨ ਵਾਲਾ। ਮੌਲਾ-ਵਾਹਿਗੁਰੂ। ਬਾਸ਼ਦ-ਹੋਇਆ ਹੈ। ਦੋ ਜਹਾਂ-ਦੋਹਾਂ ਲੋਕਾਂ। ਰੁਤਬਹ-ਦਰਜਾ, ਔਹੁਦਾ। ਅਸ਼—ਹੈ। ਔਲਾ-ਉਚਾ, ਵਡਾ। ਬ ਜਵੇ-ਜੌ ਨਾਲ। ਸਿਤਾਨੰਦ-ਲੈਂਦਾ ਨਹੀਂ ਹੈ।

ਅਰਥ–ਹਰ ਇਕ ਉਹ ਬੰਦਾ ਜੋ ਵਾਹਿਗੁਰੂ ਨੂੰ ਮਿਲਣ ਦੀ - ਇਛਾ ਵਾਲਾ ਹੋਇਆ ਹੈ। ਦੋਹਾਂ ਲੋਕਾਂ ਵਿਚ (ਉਸਦਾ) ਦਰਜਾ ਸਭਨਾਂ ਨਾਲੋਂ ਉਚਾ ਹੋਇਆ ਹੈ। ਹੇ ਨੰਦ ਲਾਲ! (ਉਹ ਪੁਰਸ਼) ਦੋਹਾਂ ਲੋਕਾਂ ਨੂੰ ਇਕ ਜੌਂ ਨਾਲ (ਭੀ ਮੁਲ) ਨਹੀਂ ਲੈਂਦਾ (ਜੋ) ਤੇਰਾ ਮਜਨੂੰ ਹੈ, (ਉਹ) ਲੈਲਾਂ ਦਾ ਆਸ਼ਕ ਕਿਵੇਂ ਹੁੰਦਾ ਹੈ?

ਪੰਜਾਬੀ ਉਲਥਾ–

ਵਾਹਿਗੁਰੂ ਦੇ ਮਿਲਣ ਦੀ ਇਛਾ, ਜਿਸ ਬੰਦੇ ਨੂੰ ਹੋਈ ਏ।
ਮਿਲੀ ਵਡਾਈ ਦੋਹੇ ਲੋਕਾਂ ਦੀ, ਦਰਜਾ ਉਚਾ ਸੋਈ ਏ।
ਦੋਹੰ ਲੋਕਾਂ ਦੇ ਸੁਖ ਪਦਾਰਥ, ਇਕ ਜੌਂ ਤੋਂ ਮੂਲ ਨ ਲੈਂਦਾ ਓਹ,
ਜੋ ਹੈ ਤੇਰਾ ਮਜਨੂੰ ਹੋਯਾ, ਦਰ ਲੈਲਾਂ ਲਹੇ ਨ ਢੋਈ ਏ।

ਦਰ ਦਹਰ ਕਿ ਮਰਦਾਨੇ ਖ਼ੁਦਾ ਆਮਦਹ ਅੰਦ॥
ਬਰ ਗ਼ੁਮ ਸ਼ੁਦ ਗਾਂ ਰਹਿਨੁਮਾ ਆਮਦਹ ਅੰਦ॥