ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/188

ਇਹ ਸਫ਼ਾ ਪ੍ਰਮਾਣਿਤ ਹੈ

(੧੭੪)

ਪੰਜਾਬੀ ਉਲਥਾ—

ਅੰਨੀਆਂ ਅੱਖਾਂ ਉਹ ਜਗ ਅੰਦਰ, ਰਬ ਨਾ ਜਿਨਾਂ ਪਛਾਤਾ।
ਦੁਰਲਭ ਜਨਮ ਅਮੋਲਕ ਹੀਰਾ, ਗਫ਼ਲਤ ਵਿਚ ਗਵਾਤਾ ਹੈ।
ਰੋਂਦਾ ਆਯਾ ਉਹ ਜਗ ਅੰਦਰ, ਰੋਦਾ ਹੀ ਉਠ ਜਾਸੀ,
ਸਦ ਅਫਸੋਸ ਓਸ ਦੇ ਉਤੇ, ਜਿਨ ਸਾਥੀ ਨਹੀਂ ਬਨਾਤਾ।

ਈਂ ਚਸ਼ਮਿ ਤੋ ਖਾਨਹਦਾਰੇ ਆਂ ਜਾਨਾਨਸ੍ਤ॥
ਈਂ ਤਖ਼ਤਿ ਵਜੂਦ ਮਸਨਦੇ ਸੁਲਤਾਨ ਅਸ੍ਤ॥
ਹਰ ਬੁਲਹ ਵਸੇ ਬਸੂਇ ਓ ਰਾਹ ਨ ਬਰੁੱਦ॥
ਕਿ ਈਂ ਰਾਹ ਤਅੱਲਕ ਬਸਰੇ ਮਰਦਾਨ ਅਸ੍ਤ॥

ਤੋ-ਤੇਰੀਆਂ। ਖ਼ਾਨਹਦਾਰੇ-ਬੈਠਕ, ਔਤਾਕ। ਆਂ-ਉਸ। ਜਾਨਾਨਸਤ-[ਜਾਨ+ਅਸਤ] ਪਿਆਰੇ ਮਿਤ ਦੀ ਹੈ। ਵਜੂਦ-ਸਰੀਰ। ਮਸਨਦੇ-ਸਿੰਘਾਸਨ। ਬੁਲਹ ਵਸੇ-ਲੋਭੀ ਪੁਰਸ਼। ਬ ਸੂਏ ਓ - ਉਸਦੇ ਵਲ। ਬੁਰਦ- ਜਾ ਸਕਦਾ। ਤਅੱਲਕ-ਸੰਬੰਧ | ਬ ਸਰੇ-ਸਿਰ ਦੇ ਨਾਲ। ਮਰਦਾਨ-ਮਰਦਾਂ, ਸੰਤਾਂ।

ਅਰਥ–ਤੇਰੀਆਂ ਏਹ ਅੱਖਾਂ ਉਸ ਪੀਤਮ ਦੀ ਬੈਠਕ ਹਨ। ਇਹ ਸਰੀਰ ਤਖਤ (ਜਾਂ) ਸਿੰਘਾਸਨ ਬਾਦਸ਼ਾਹ ਦਾ ਹੈ ਹਰ ਇਕ ਲੋਭੀ ਉਸਦੇ ਰਾਹ ਵਲ ਨਹੀਂ ਜਾ ਸਕਦਾ। ਇਸ ਰਾਹ ਦਾ ਸਬੰਧ ਮਰਦਾਂ ਦੇ ਸਿਰ ਨਾਲ ਹੈ।

ਪੰਜਾਬੀ ਉਲਥਾ–

ਬਣੀਆਂ ਬੈਠਕ ਤੇਰੀਆਂ ਅੱਖਾਂ, ਉਸ ਪ੍ਰੀਤਮ ਦੇ ਵਸਨ ਨੂੰ!
ਤੇਰਾ ਏਹ ਸਰੀਰ ਸਿੰਘਾਸਨ, ਉਸ ਬਾਦਸ਼ਾਹ ਰੰਗ ਰਸਨ ਨੂੰ।