ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/183

ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਅਰਥ–ਜੇਕਰ ਤੂੰ ਮੇਰੇ ਅੰਦਰ ਵਲ ਵੇਖੇਂਗਾ, (ਤਾਂ) ਆਪਣੇ ਤੋਂ ਬਿਨਾਂ ਕੀ ਲਭੇਂਗਾ। (ਕਿਉ") ਜੋ ਤੇਰੇ ਸਿਮਰਨ ਤੋਂ ਬਿਨਾਂ, ਮੇਰੇ ਬੰਦ ਬੰਦ ਅੰਦਰ (ਹੋਰ ਕੁਝ ਭੀ) ਨਹੀਂ ਹੈਗਾ।

ਮਨਮ ਯਕ ਮੁਸ੍ਤ ਗਿਲ ਗੋਯਾ ਦਰੂਨਮ ਨੂਰਿ ਓ ਲਾਮਯ
ਬ ਗਿਰਦਸ਼ ਦਾਯਮਾ ਗਰਦਦ ਦਿਲੇ ਪੁਰ ਹੋਸ਼ਮੰਦੇ ਮਨ

ਮਨਮ-ਮੈਂ ਹਾਂ! ਯਕ-ਇਕ। ਮੁਸਤ-ਮੁਠੀ। ਗਿਲ-ਮਿਟੀ। ਦਰੂਨਮ-ਅੰਦਰ, ਮੇਰੇ। ਨੂਰਿ-ਪ੍ਰਕਾਸ਼। ਲਾਮਯ-ਚਮਕਦਾ ਹੈ। ਬ ਗਿਰਦਸ਼-ਚੁਫੇਰੇ, ਉਸਦੇ। ਦਾਯਮਾ-ਸਦਾ, ਹਮੇਸ਼ਾਂ। ਗ਼ਰਦਦ-ਭੌਂਦਾ ਹੈ। ਗਰਦਦ-ਫਿਰਦਾ ਹੈ। ਹੋਸ਼ਮੰਦੇ-ਸੁਜਾਨ, ਚਤਰ।

ਅਰਥ–ਨੰਦ ਲਾਲ! ਮੈਂ ਇਕ ਮਿਟੀ ਦੀ ਮੁਠੀ ਹਾਂ, (ਪਰ) ਮੇਰੇ ਅੰਦਰ ਉਸਦਾ ਪ੍ਰਕਾਸ਼ ਚਮਕਦਾ ਹੈ। ਹੋਸ਼ਾਂ [ਅਕਲਾਂ] ਦਾ ਭਰਿਆ ਹੋਇਆ ਮੇਰਾ ਦਿਲ ਸਦਾ ਹੀ ਉਸਦੇ ਚੁਤਰਫੇ ਭੌਂਦਾ ਹੈ।

ਪੰਜਾਬੀ ਉਲਥਾ–

ਸੱਚਾ ਪਾਤਸ਼ਾਹ ਗੁਰੁ ਮੇਰਾ, ਹੈਂਕੜ ਦੀ ਅਖ ਨਾ ਵਸਦਾ ਏ।
ਉਚ ਭਾਗਾਂ ਵਾਲੇ ਜੁ ਗੁਰਮੁਖ, ਤਿਨ੍ਹਾਂ ਦੀ ਅਖ ਚ ਵਸਦਾ ਏ।
ਦੁਨੀਦਾਰ ਜੋ ਮੁਰਦੇ ਸਾਰ, ਜਿੰਦਾ ਨਾਲ ਮੁਸਕ੍ਰਾਟ ਕਰੇ,
ਖਿੜੇ ਫੁਲ ਸਮ ਮੁਖੜੇ ਤੋਂ ਜਦ, ਅੰਮ੍ਰਿਤ ਬੂੰਦਾਂ ਰਸਦਾ ਏ।
ਤੁਧ ਦਰਸ਼ਨ ਨੂੰ ਮਿਰੀਆਂ ਅੱਖਾਂ, ਚਸ਼ਮਾ ਕੌਸਰ ਹੋਈਆਂ,
ਦਰਦਾਂ ਭਰੀ ਜਿੰਦੜੀ ਵਾਰਾਂ, ਆ ਮਿਤ੍ਰ! ਜੀਉ ਤਰਸਦਾ ਏ।
ਜੇ ਤੂੰ ਮੇਰੇ ਅੰਦਰ ਵੇਖੇਂ, ਬਿਨ ਅਪਣੇ ਹੋਰ ਨੇ ਦੇਖੇਂਗਾ
ਬਿਨ ਤੁਧ ਸਿਮਰਨ ਮੇਰੇ ਲੂੰ ਲੂੰ, ਹੋਰ ਨ ਕੁਈ ਵਸਦਾ ਏ।
ਖ਼ਾਕ ਦੀ ਮੁਠੀ ਤਨ ਮੇਰਾ ਹੈ, ਅੰਦਰ ਲਿਸ਼ਕੇ ਨੂਰ ਤਿਰਾ,
ਅਕਲਾਂ ਭਰਿਆ ਦਿਲ ਜੋ ਮੇਰਾ, ਗਿਰਦ ਤਿਰੇ ਸਦ ਨੱਸਦਾ ਏ।