ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/182

ਇਹ ਸਫ਼ਾ ਪ੍ਰਮਾਣਿਤ ਹੈ

(੧੬੮)

ਤਮਾਮੀ ਮੁਰਦਹਾ ਰਾ ਅਜ਼ ਤਬੁੱਸਮ ਜਿੰਦਹ ਮੇ ਸਾਜ਼ਦ॥
ਚੁ ਰੇਜ਼ਦ ਆਬਿ ਹੈਵਾਂ ਅਜ਼ ਦਹਾਂ ਆਂ ਗੁੰਚਹ ਖ਼ੰਦੇ ਮਨ॥

ਤਮਾਮੀ-ਸਾਰਿਆਂ। ਅਜ਼-ਨਾਲ। ਤਬੁੱਸਮ-ਮੁਸਕਾਹਟ। ਮੈਂ ਸਾਜ਼ਦ-ਬਣਾਉਂਦਾ ਹੈ। ਚੁ-ਜਦ। ਰੇਜ਼ਦ-ਟਪਕਦਾ, ਬੂੰਦਾਂ ਡਿਗਦੀਆਂ ਹਨ। ਆਬ ਹੈਵਾਂ-ਅੰਮ੍ਰਿਤ | ਅਜ਼ ਹਾਂ-ਮੁੰਹਾਂ ਤੋਂ। -ਉਹ। ਚਹ ਖ ਦੇ-ਖਿੜੇ ਹੋਏ ਫੁਲ।

ਅਰਥ–ਸਾਰੇ ਮੁਰਦਿਆਂ ਨੂੰ, (ਆਪਣੀ) ਮੁਸਕਾਹਟ ਨਾਲ ਜੀਉਂਦਾ ਕਰਦਾ ਹੈ। ਜਦ ਉਹ ਆਪਣੇ ਖਿੜੇ ਫੁਲ ਵਰਗੇ ਮੁਖ ਤੋਂ ਅੰਮਿਤ ਦੀਆਂ ਬੂੰਦਾਂ ਟਪਕਾਉਂਦਾ ਹੈ।

ਬਰਾਏ ਦੀਦਨੇ ਤੋਂ ਦੀਦਹ ਅਮ ਸ਼ੁਦ ਚਸ਼ਮ ਐ ਕੌਸਰ
ਬਿਆ ਜਾਨਾਂ ਕਿ ਕੁਰਬਾਨੇ ਤੁ ਜਾਨੇ ਦਰਦ ਮੰਦੇ ਮਨ

ਬਰਾਏ-ਵਾਸਤੇ। ਦੀਦਨੇ ਤੋ-ਦਰਸ਼ਨ ਤੇਰੇ। ਦੀਦਹ-ਅੱਖਾਂ। ਸ਼ੁਦ-ਹੋਈਆਂ ਹਨ। ਚਸ਼ਮ ਐ ਕੌਸਰ-ਕੌਸ਼ਰ ਦਾ ਚਸ਼ਮਾ। ਬਿਆ-ਆਓ। ਜਾਨਾਂ-ਪਿਆਰੇ। ਜਾਨੇ ਦਰਦ ਮੰਦੇ-ਦਰਦਾਂ ਵਾਲੀ ਜਿੰਦ। ਮਨ-ਸਾਡੀ।

ਅਰਥ–ਤੇਰੇ ਦਰਸ਼ਨ ਵਾਸਤੇ, ਮੇਰੀਆਂ ਅੱਖਾਂ ਕੌਸਰ ਦਾ ਚਸ਼ਮਾ ਹੋਈਆਂ ਹਨ। ਆਓ ਪਿਆਰੇ! ਸਾਡੀ ਦਰਦਾਂ ਭਰੀ ਜਿੰਦ ਤੇਰੇ ਤੋਂ ਕੁਰਬਾਨ ਹੈ।

ਅਗਰ ਬੀਨੀ ਦਰੂਨੇ ਮਨ ਬਗ਼ੈਰ ਅਜ਼ ਖ਼ੁਦਾ ਕੁਜਾ ਯਾਬੀ
ਕਿ ਗ਼ੈਰ ਅਜ਼ ਜ਼ਿਕਰਿ ਤੋ ਨ ਬਵਦ ਦਰੂਨੇ ਬੰਦ ਬੰਦੇ ਮਨ

ਬੀਨੀ-ਤੂੰ ਵੇਖੇਂਗਾ। ਦਰੂਨੇ ਮਨ-ਅੰਦਰ ਮੇਰੇ, ਮੇਰੇ ਦਿਲ ਵਿਚ। ਖ਼ੁਦ ਆਪਣੇ। ਕੁਜਾ ਯਾਬੀ-ਕੀ ਲਭੇਂਗਾ ਤੂੰ। ਜ਼ਿਕਰਿ-ਸਿਮਰਨ ਤੋਂ। ਬਵਦ-ਹੈਗਾ ਹੈ। ਬੰਦ-ਜੋੜ, ਅੰਗ।