ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/181

ਇਹ ਸਫ਼ਾ ਪ੍ਰਮਾਣਿਤ ਹੈ

(੧੬੭)

ਲੈ ਲਈ ਹੈ। (ਹੁਣ) ਅਸਾਂ ਅੱਗ ਨਾਲ ਭਰੀ ਹੋਈ ਸ਼ਰਾਬ ਦੀ ਇਛਾ ਕਿਉਂ ਕਰਨੀ ਹੈ?

ਪੰਜਾਬੀ ਉਲਥਾ–

ਜਦ ਕਦ ਭੀ ਵਲ ਪ੍ਰੀਤਮ ਅਪਣੇ, ਨਜ਼ਰ ਆਪਣੀ ਕਰਦੇ ਹਾਂ।
ਨੈਣ ਦੋਵੇਂ ਦਰਿਆ ਹੋਂਵਦੇ, ਮੋਤੀ ਬਾਰਸ਼ ਕਰਦੇ ਹਾਂ।
ਹਰ ਇਕ ਥਾਂ ਤੇ ਜੋ ਭੀ ਤਕਿਆ, ਮਿਤ੍ਰ ਦਾ ਮੁੱਖ ਡਿੱਠਾ ਏ,
ਅਸੀਂ ਹੋਰ ਕਿਸੇ ਦੂਜੇ ਵਲੇ, ਕਦੋਂ ਨਜ਼ਰ ਨੂੰ ਕਰਦੇ ਹਾਂ।
ਹੇ ਉਪਦੇਸ਼ਕ ਹੋੜ ਨ ਮੈਨੂੰ, ਸੁਣੇ ਦਾ ਦਰਸ ਵੇਖਣ ਤੋਂ,
ਅਪਣੀ ਨਜ਼ਰ ਅਸੀਂ ਆਪੇ ਹੀ, ਮੋੜ ਮੂੰਹ ਵਲ ਕਰਦੇ ਹਾਂ।
ਦਰਸ਼ਨ ਤੇਰੇ ਮੁਖੜੇ ਤੋਂ ਬਿਨ, ਕੁਝ ਪੈਂਦੇ ਖਾਂਦੇ ਹੋਰ ਨਹੀਂ,
ਪ੍ਰੇਮ ਰਾਹ ਦੇ ਬਣੇ ਪੰਧਾਉ, ਝਗੜੇ ਨ ਕੁਈ ਕਰਦੇ ਹਾਂ।
ਪ੍ਰੀਤਮ ਦੀ ਅੱਖਾਂ ਨੂੰ ਤੱਕ ਕੇ, ਨੰਦ ਲਾਲ ਮਦ ਮਸਤ ਹੁਯਾ,
ਅੱਗ ਰੰਗ ਜੋ ਭਰੀ ਸੁਰਾ ਹੈ, ਨਾ ਤਿਸ ਪੀਵਨ ਕਰਦੇ ਹਾਂ।

ਗ਼ਜ਼ਲ ਨੰ: ੫੯

ਨਮੇ ਗ਼ੁੰਜਦ ਬ ਚਸ਼ਮੇ ਗ਼ੈਰ ਸ਼ਾਹੇ ਖ਼ੁਦ ਪਸੰਦੇ ਮਨ॥
ਬ ਚਸ਼ਮਮ ਖ਼ੁਸ਼ ਨਿਸਸ੍ਤ ਆਂ ਕਾਮਤੇ ਬਖ਼ਤੇ ਬੁਲੰਦੇ ਮਨ॥

ਨਮੇ ਗ਼ੁੰਜਦ-ਨਹੀਂ ਸਮਾ ਸਕਦਾ। ਗ਼ੈਰ-ਹੋਰਨਾਂ, ਬਗਾਨਿਆਂ। ਖ਼ੁਦ ਪਸੰਦੇ-ਆਪ ਨੂੰ ਵੇਖਣ ਵਾਲਾ, ਹੰਕਾਰੀ। ਖੁਸ਼ ਨਿਸਸਤ-ਚੰਗੀ ਬੈਠਕ। ਕਾਮਤੇ-ਕਦ, ਸਰੀਰ। ਬਖਤੇ ਬੁਲੰਦੇ-ਉਚੇ ਭਾਗਾਂ ਵਾਲੇ।

ਅਰਥ–ਮੇਰਾ ਪਾਤਸ਼ਾਹ ਕਿਸੇ ਦੂਜੇ ਹੰਕਾਰੀ ਪੁਰਸ਼ ਦੀ ਅੱਖ ਵਿਚ ਨਹੀਂ ਸਮਾ ਸਕਦਾ। ਉਸ ਉਚੇ ਭਾਗਾਂ ਵਾਲੇ ਮੇਰੇ ਮਾਹੀ ਨੇ, ਮੇਰੀਆਂ) ਅੱਖਾਂ ਨੂੰ ਆਪਣੀ ਚੰਗੀ ਬੈਠਕ ਬਣਾਈ ਹੈ।