ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/178

ਇਹ ਸਫ਼ਾ ਪ੍ਰਮਾਣਿਤ ਹੈ

(੧੬੪)

ਅਰਥ–ਜਦ ਕਿ ਤੈਥੋਂ ਬਿਨਾਂ ਹੋਰ ਕੋਈ ਨਹੀਂ ਹੈ, ਨਿਸਚੇ ਹੀ ਇਸ ਜਗ੍ਹਾ ਵਿਚ। (ਤਦ) ਇਸ ਮੇਰੇ ਅਤੇ ਤੇਰੇ ਫ਼ਰਕ ਨੂੰ (ਅਸੀਂ) ਨਹੀਂ ਪਛਾਣਦੇ (ਜਾਂ ਸਮਝਦੇ ਹਾਂ।

ਸਰ ਪਾ ਸ਼ੁਦ ਪਾ ਸਰ ਸੁਦ ਦਰ ਰਾਹਿ ਮੁਹੱਬਤ॥
ਗੋਏਮ ਵ ਲੇਕਨ ਸਰੋ ਪਾ ਨ ਸ਼ਨਾਸੇਮ॥

ਸਰ-ਸਿਰ । ਪਾ-ਪੈਰ। ਸ਼ੁਦ-ਹੋਏ ਹਨ। ਮੁਹੱਬਤ-ਪ੍ਰੇਮ। ਗੋਏਮ—ਆਖਦੇ ਹਾਂ, ਅਸੀਂ। ਵ ਲੇਕਨ-ਪਰ ਅਸਲ ਵਿਚ।

ਅਰਥ–ਸਿਰ ਪੈਰ ਹੋਏ ਹਨ, ਪੈਰ ਸਿਰ ਬਣ ਗਿਆ ਹੈ, ਪ੍ਰੇਮ ਦੇ ਰਾਹ ਵਿਚ। (ਇਸ ਤਰਾਂ) ਅਸੀਂ ਆਖਦੇ ਹਾਂ, ਪਰ ਅਸਲ ਵਿਚ ਸਿਰ ਅਤੇ ਪੈਰ ਪਛਾਣਦੇ ਨਹੀਂ ਹਾਂ।

ਮਾ ਨੀਜ਼ ਚੁ ਗੋਯਾ ਜ਼ਿ ਅਜ਼ਲ ਮਸਤ ਅਲਮਸਤੇਮ॥
ਈਂ ਕਾਯਦਾ ਏ ਜ਼ੁਹਦ ਰਿਆ ਰਾ ਨੇ ਸ਼ਨਾਸੇਮ॥

ਮਾ ਨੀਜ਼-ਅਸੀਂ ਭੀ। ਚੁ-ਵਾਂਗੂੰ। ਜ਼ਿ-ਤੋਂ। ਅਜ਼ਲ-ਪਹਲੇ, ਸ਼ੁਰੂ। ਮਸਤ ਅਲਮਸਤੇਮ-ਮਸਤ ' ਦੀਵਾਨੇ ਹਾਂ। ਕਾਯਦਾ-ਤ੍ਰੀਕਾ। ਜ਼ੁਹਦ-ਤਪਸਯਾ, ਕਰਮ ਕਾਂਡ। ਰਿਆ ਰਾ—ਲੋਕ ਵਖਾਲੇ ਦੀ।

ਅਰਥ–ਅਸੀਂ ਭੀ ਨੰਦ ਲਾਲ ਵਾਂਗੂ ਸ਼ੁਰੂ ਤੋਂ ਹੀ ਮਸਤ ਦੀਵਾਨੇ ਹਾਂ। (ਇਸ ਲਈ) ਅਸੀਂ ਲੋਕ ਵਿਖਾਵੇ ਦੀ ਤਪਸਯਾ ਦੇ ਤਰੀਕੇ ਨੂੰ ਪਛਾਣਦੇ ਨਹੀਂ ਹਾਂ।

ਪੰਜਾਬੀ ਉਲਥਾ–

ਬੰਦੇ ਅਸੀਂ ਪ੍ਰੇਮ ਦੇ ਪੁਤਲੇ, ਰੱਬ ਦੀ ਨਹੀਂ ਪਛਾਣ ਕੋਈ।
ਚੁਕਾ ਡਰ 'ਸਰਾਧਾਂ' ਵਾਲਾ, 'ਵਰ' ਦੀ ਰਹੀ ਨਾ ਕਾਨ ਕੋਈ।
ਅਸੀਂ ਓਸਦੇ ਆਸ਼ਕ ਹੋਏ, ਓ ਸਾਡਾ ਆਸ਼ਕ ਹੋਯਾ ਏ,