ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/177

ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਗਜ਼ਲ ਨੂੰ: ੫੭

ਮਾ ਬੰਦਹੇ ਇਸ਼ਕੇਮ ਖ਼ੁਦਾ ਰਾ ਨ ਸ਼ਨਾਸੇਮ॥
ਦੁਸ਼ਨਾਮ ਨ ਦਾਨੇਮ ਦੁਆ ਰਾ ਨ ਸ਼ਨਾਏਮ॥

ਇਸ਼ਕੇਮ-ਇਸ਼ਕ ਦੇ ਹਾਂ। ਸ਼ਨਾਸੇਮ-[ਸ਼ਨਾਸ+ਏਮ] ਪਛਾਣਦੇ ਹਾਂ। ਦੁਸ਼ਨਾਮ- ਗਾਲੀ ਕਢਨੀ, ਬਦ ਦੁਆ, ਸਰਾਪ। ਦਾਨੇਮ-ਜਾਣਦੇ ਹਾਂ। ਦੁਆ—ਵਰ, ਅਸੀਸ।

ਅਰਥ–ਅਸੀਂ ਬੰਦੇ ਇਸ਼ਕ ਪ੍ਰੇਮ ਦੇ ਹਾਂ, ਰੱਬ ਨੂੰ ਪਛਾਣਦੇ। ਬਦ ਦੁਆ ਨੂੰ ਨਹੀਂ ਜਾਣਦੇ ਹਾਂ, ਅਤੇ ਅਸੀਸ [ਵਰ] ਨੂੰ (ਭੀ) ਹੀ ਪਛਾਣਦੇ ਹਾਂ।

ਆਸ਼ੁਫਤਹੇ ਆਂ ਨੇਮ ਕਿ ਓ ਸ਼ੈਫ਼ਤਹੇ ਮਾਸ੍ਤ॥
ਮਾ ਸ਼ਾਹ ਨ ਦਾਨੇਮ ਗਦਾ ਰਾ ਨ ਸ਼ਨਾਸੇਮ॥

ਆਸ਼ੁਫਤ-ਆਸ਼ਕ। ਆਂ-ਉਹ। *ਸ਼ੈਫਤਹੇ-ਆਸ਼ਕ। ਮਾਸਤ-ਸਾਡਾ ਹੈ।

{{larger|ਅਰਥ–ਅਸੀਂ ਉਸਦੇ ਆਸ਼ਕ ਹਾਂ, ਉਹ ਸਾਡਾ ਆਸ਼ਕ ਹੈ। ਅਸੀਂ ਬਾਦਸ਼ਾਹ ਨੂੰ ਜਾਣਦੇ ਨਹੀਂ ਹਾਂ ਅਤੇ ਮੰਗਤੇ ਨੂੰ ਪਛਾਣਦੇ ਨਹੀਂ ਹਾਂ।

ਚੂੰ ਗ਼ੈਰੇ ਤੋ ਕਸ ਨੇਸ੍ਤ ਬ ਤਹਿਕੀਕ ਦਰ ਈਂ ਜਾ॥
ਈਂ ਤਫ਼ਰਕਾਏ ਮਾ ਓ ਸ਼ੁਮਾ ਰਾ ਨ ਸ਼ਨਾਸੇਮ॥

ਚੂੰ-ਜਦ। ਗ਼ੈਰੇ ਤੋ-ਤੇਰੇ ਬਿਨਾਂ ਹੋਰ। ਕਸ-ਕੋਈ। ਨੇਸਤ-ਨਹੀਂ ਹੈ। ਤਹਿਕੀਕ-ਸੱਚ, ਨਿਸਚੇ ਹੀ। ਤਫ਼ਰਕਾਏ-ਵੱਖਰਾਪਨ, ਫਰਕ। ਸ਼ੁਅ-ਤੇਰਾ।


  • ਕਿਸੇ ਕਿਸੇ ਕਾਪੀ ਵਿਚ 'ਸ਼ੈਫਤਹੇ’ ਪਾਠ ਦੀ ਥਾਂ ਤੇ ਸ਼ੈਦਾਏ' ਪਾਠ ਲਿਖਣ ਵਿਚ ਆਉਂਦਾ ਹੈ, ਅਤੇ ਇਸ ਦਾ ਅਰਥ ਹੈ “ਵਿਕਿਆ ਹੋਇਆ'।