ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/167

ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਬਸ ਕਿ ਖਾਕ ਰਾਹੇ ਮਰਦਮ ਤੂਤੀਆ ਫ਼ਹਮੀਦਹ ਏਮ

ਮਰਦਮਾਨੇ-ਪੁਤਲੀਆਂ। ਚਸ਼ਮਿ-ਅੱਖਾਂ ਦੀਆਂ। ਮਾ ਰਾ-ਅਸਾਂ ਨੇ। ਇਹਤਿਆਜ-ਲੋੜ। ਬਸ-ਫ਼ਕਤ, ਕੇਵਲ। ਮਰਦਮ-ਸੰਤਾਂ। ਤੂਤੀਆ-ਮਮੀਰਾ।

ਅਰਥ–ਮੇਰੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਸੁਰਮੇ ਦੀ ਲੋੜ ਨਹੀਂ ਹੈ। (ਕਿਉਂ) ਜੋ ਕੇਵਲ ਸੰਤਾਂ ਦੇ ਰਾਹ ਦੀ ਧੂੜੀ ਨੂੰ (ਅਸਾਂ) ਮੀਰਾ ਸਮਝਿਆ ਹੈ।

ਹਰ ਨਫ਼ਸ ਸਰ ਬਰ ਜਿਮੀਂ ਦਾਰੇਮ ਅਜ਼ ਬਹਰੇ ਸਿਜੂਦ
ਤਾਂ ਕਿ ਰੂਏ ਯਾਰ ਖ਼ੁਦ ਨੂਰੇ ਖ਼ੁਦਾ ਫਹਮੀਦਹ ਏਮ

ਨਫ਼ਸ-ਸ੍ਵਾਸ। ਸੁਰ-ਸਿਰ। ਬਰ-ਉਪਰ। ਜਿਮੀਂ-ਧਰਤੀ ਦੇ। ਦਾਰੇਮ-ਰਖਦਾ ਹਾਂ, ਮੈਂ। ਬਹਰੇ-ਵਾਸਤੇ। ਸਿਜੂਦ-ਸਜਦਾ, ਡੰਡੌਤ। ਰੂਏ-ਚੇਹਰਾ। ਖੁਦ-ਆਪਣਾ।

ਅਰਥ–ਹਰ ਸ੍ਵਾਸ ਮੈਂ (ਆਪਣਾ) ਸਿਰ ਸਿਜਦੇ ਡੰਡੌਤ ਵਾਸਤੇ ਧਰਤੀ ਉਤੇ ਰਖਦਾ ਹਾਂ। ਕਿਉਂ ਜੋ ਆਪਣੇ ਯਾਰ ਦੇ ਚੇਹਰੇ ਨੂੰ ਖ਼ੁਦਾ ਦਾ ਨੂਰ ਸਮਝਿਆ ਹੈ।

ਬਾਦਸ਼ਾਹਾਂ ਰਾ ਫ਼ਕੀਰਾਂ ਬਾਦਸ਼ਾਹੀ ਦਾਂਦਹ ਅੰਦ
ਜ਼ਾਂ ਗੁਦਾਏ ਕੂਏ ਓ ਰਾ ਬਾਦਸ਼ਾਹ ਫ਼ਹਮੀਦਹ ਏਮ

ਰਾ-ਨੂੰ। ਬਾਦਸ਼ਾਹੀ-ਰਾਜਧ ਨੀਆਂ। ਦਾਦਹ ਅੰਦ-ਦਿਤੀਆਂ ਹਨ, ਬਖਸ਼ੀਆਂ ਹਨ। ਜ਼ਾਂ-ਇਸ ਲਈ। ਗ਼ਦਾਏ-ਮੰਗਤੇ। ਓ ਰਾ-ਉਸਦੇ।

ਅਰਥ–ਬਾਦਸ਼ਾਹਾਂ ਨੂੰ ਫ਼ਕੀਰਾਂ [ਸੰਤਾਂ] ਨੇ ਬਾਦਸ਼ਾਹੀਆਂ ਬਖਸ਼ਦੀਆਂ ਹਨ। ਇਸ ਲਈ ਅਸੀਂ ਉਸਦੇ ਕੂਚੇ ਦੇ ਮੰਗਤੇ ਨੂੰ ਬਾਦਸ਼ਾਹ ਸਮਝਿਆ ਹੈ।