ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/166

ਇਹ ਸਫ਼ਾ ਪ੍ਰਮਾਣਿਤ ਹੈ

(੧੫੨)

ਅਰਥ–ਹੇ ਨੰਦ ਲਾਲ! ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ (ਕੁਝ) ਨਾ ਬੋਲ। ਕਿਉਂਕਿ ਜੋ ਦੂਜੀ ਗੱਲ-ਬਾਤ (ਸਭ) ਬੇਹੂਦਾ ਤੇ ਫਜ਼ੂਲ ਹੈ।

ਪੰਜਾਬੀ ਉਲਥਾ–

ਸਭ ਕਾਲਾਂ ਵਿਚ, ਸਭਨੀਂ ਥਾਈ, ਜਦ ਪ੍ਰਭ ਹਾਜ਼ਰ ਹੁੰਦਾ ਹੈ।
ਤਾਂ ਫਿਰ ਕਿਉਂ ਤੂੰ ਇੱਧਰ-ਉਧਰ,ਹਰ ਦਮ ਰਹਿੰਦਾ ਭੌਂਦਾ ਹੈ।
ਉਸਤਤਿ ਕਰ ਤੂੰ ਹਰ ਦਮ ਪ੍ਰਭ ਦੀ, ਹੋਰ ਕਿਸੇ ਦੀ ਕਰਨੀ ਨਾ,
ਬੰਦਾ ਰਸੀਆ ਨਾਮ ਹੁਇ ਕੇ, ਹਰ ਦਮ ਕੀਰਤ ਗੌਂਦਾ ਹੈ।
ਜਦ ਕਿ ਓਸ ਬਿਨਾਂ ਕੋਈ ਨਾਹੀਂ, ਜਿਥੇ ਕਿਥੇ ਭੀ ਤੂੰ ਵੇਖੇਂ,
ਕਿਉਂ ਮਿਲਾਪ ਦੇ ਵੇਲੇ ਬੰਦਾ, ਉਸ ਤੋਂ ਗਾਫਲ ਹੁੰਦਾ ਹੈ।
ਨੰਦ ਲਾਲ ਬਿਨ ਨਾਮ ਗੁਰੁ ਹੋਰ ਕਥਨ ਨਾ ਬੋਲ ਕਦੀ,
ਕਿਉਂਕਿ ਹੋਰ ਕਰਨ ਸੰਗ ਗੱਲਾਂ ਜਨਮ ਬਿਅਰਥ ਹੁੰਦਾ ਹੈ।

ਗ਼ਜ਼ਲ ਨੰ: ੩

ਮਾ ਕਿ ਖ਼ੁਦ ਹਰ ਬੰਦਾ ਏ ਹਕ ਰਾ ਖ਼ੁਦਾ ਫ਼ਹਮੀਦਹ ਏਮ
ਖੇਸ਼ਤਨ ਰਾ ਬੰਦਾ ਏ ਈਂ ਬੰਦਾਹਾ ਫਹਮੀਦਹ ਏਮ

ਮਾ ਕਿ-ਅਸਾਂ ਜੋ। ਖ਼ੁਦ-ਆਪ। ਹਰ ਬੰਦਾ ਏ -ਸਾਰੇ ਬੰਦਿਆਂ ਨੂੰ। ਹੱਕ ਰਾ-ਰੱਬ ਦੇ। ਫ਼ਹਮੀਦਹ ਏਮ-ਸਮਝਿਆ ਹੈ। ਖੇਸ਼ਤਨ-ਆਪਣੇ ਆਪ। ਈਂ ਬੰਦਾਹਾ-ਇਨ੍ਹਾਂ ਬੰਦਿਆਂ ਦਾ।

{{larger|ਅਰਥ–ਮੈਂ ਜੋ ਆਪ ਰੱਬ ਦੇ ਸਾਰੇ ਬੰਦਿਆਂ ਨੂੰ ਰੱਬ ਹੀ ਸਮਝਿਆ ਹੈ। (ਅਤੇ) ਆਪਣੇ ਆਪ ਨੂੰ ਇਨ੍ਹਾਂ ਬੰਦਿਆਂ ਦਾ ਬੰਦਾ ਸਮਝਿਆ ਹੈ।

ਮਰਦਮਾਨੇ ਚਸ਼ਮਿ ਮਾ ਰਾ ਇਹਤਿਆਜੇ ਸਰਮਹ ਨੇਸ੍ਤ