ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/164

ਇਹ ਸਫ਼ਾ ਪ੍ਰਮਾਣਿਤ ਹੈ

(੧੫੦)

ਕਰਨੀ। ਫ਼ਰਮਾਯਦ- ਫੁਰਮਾਉਂਦੇ ਹਨ, ਹੁਕਮ ਦਿੰਦੇ ਹਨ। ਜਹੇ-ਪਵਿਤ੍ਰ *ਕੌਲੇ-ਬਚਨ, ਬਾਣੀ (੨)ਛਾਲੇ-ਘੜੀ। ਮੁਬਾਰਕ-ਧੰਨ। ਕੁਨਦ-ਕਰਦੀ ਹੈ। ਸਾਹਿਬੇ ਹਾਲ-ਨਾਮ ਦਾ ਰਸੀਆ, ਮਸਤਾਨਾ।

ਅਰਥ–ਨਾਮ ਦਾ ਰਸੀਆ ਮਸਤਾਨਾ। ਮੇਰੇ ਪੂਰੇ ਸਤਿਗੁਰੂ ਜੀ ਬੰਦਗੀ ਕਰਨ ਦਾ ਹੁਕਮ ਦੇਂਦੇ ਹਨ। ਉਹ ਪਵਿਤੁ ਬਾਣੀ ਧੰਨ ਹੈ, ਜੋ ਨਾਮ ਦਾ ਰਸੀਆ ਕਰ ਦੇਦੀ ਹੈ।

ਪੰਜਾਬੀ ਉਲਥਾ–

ਕੌਣ ਹਾਂ ਮੈਂ, ਕੌਣ ਹਾਂ ਮੈਂ, ਮੈਂ ਕੌਣ ਹਾਂ ਨਹੀਂ ਜਾਣਾ।
ਮੈਂ ਹਾਂ ਉਸਦਾ ਬੰਦਾ ਹਰ ਦਮ, ਉਹ ਰਾਖਾ ਮੇਰਾ ਜਾਣਾ।
ਨਾਮ ਰਸੀਏ ਦਾ ਇਕ ਸ੍ਵਾਸ ਭਿ, ਬਿਨ ਯਾਦ ਪ੍ਰਭੁ ਨਾ ਗੁਜ਼ਰੇ,
ਬਿਨ ਸਿਮਰਨ ਦੇ ਜੁ ਗਲਾਂ-ਬਾਤਾਂ, ਸਭ ਵਾਂਗੂ ਹਵਾ ਦੇ ਜਾਣਾ।
ਭਗਤੀ ਹਰ ਦਮ ਕਰ ਤੂੰ ਬੰਦੇ, ਹੁਕਮ ਪੂਰੇ ਗੁਰੂ ਕੀਤਾ,
ਰਸੀਆ ਨਾਮ ਕਰ ਦੇਦੀ ਜੋ, ਧੰਨ ਗੁਰ ਬਾਣੀ ਜਾਣਾ।

ਗ਼ਜ਼ਲ ਨੰ: ੫੨

ਚੂੰ ਖ਼ੁਦਾ ਹਾਜ਼ਰ ਅਸਤ ਦਰ ਹਮਹ ਹਾਲ॥
ਤੋ ਚਿਰਾ ਮੇਜ਼ਨੀ ਦਿਗਰ ਪਰੋ ਬਾਲ॥

ਚੂੰ-ਜਦ। ਹਾਜ਼ਰ-ਸਾਹਮਣੇ ਪ੍ਰਤੱਖ। ਹਮਹ ਹਾਲ-ਸਾਰਿਆਂ ਸਮਿਆਂ। ਚਿਰਾ-ਕਿਉਂ। ਮੇਜ਼ਨੀ-ਮਾਰਦਾ ਹੈਂ। ਦਿਗ਼ਰ-ਹੋਰ, ਇਧਰ ਉਧਰ। ਪਰੋ ਬਾਲ-ਪੈਰ ਹੱਥ। .

{{larger|ਅਰਥ–ਜਦ ਕਿ ਵਾਹਿਗੁਰੂ ਸਾਰਿਆਂ ਸਮਿਆਂ ਵਿਚ ਹਾਜ਼ਰ ਹੈ। ਤਾਂ (ਫਿਰ) ਕਿਉਂ ਇਧਰ-ਉਧਰ ਹੱਥ ਪੈਰ ਮਾਰਦਾ ਹੈਂ?


  • ਕਿਸੇ ਕਿਸੇ ਪੁਸਤਕ ਵਿਚ ‘ਕੌਲੇ' ਦੀ ਥਾਂ ਤੇ 'ਫਾਲੇ’ ਪਾਠ ਭੀ ਵੇਖਿਆ ਗਿਆ ਹੈ, ਉਸਦਾ ਅਰਬ ‘ਘੜੀ’ (ਜਾਂ ਵੇਲਾ ਹੈ)।