ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/162

ਇਹ ਸਫ਼ਾ ਪ੍ਰਮਾਣਿਤ ਹੈ

(੧੪੮)

ਤਰਸ ਕਰ।

ਚਸ਼ਮਮ ਹਮੇਸ਼ਹ ਬੇ ਤੋ ਗੌਹਰ ਬਾਰ ਮੇ ਸ਼ਵਦ॥
ਗੋਯਾ ਮਿਸਾਲ ਦਾਨਹ ਅਜ਼ ਖੋਸ਼ਾਹਾਇ ਤਾਕ॥

ਚਸ਼ਮਮ-ਅੱਖਾਂ ਮੇਰੀਆਂ। ਬੇ ਤੋ-ਤੇਰੇ (ਦਰਸ਼ਨ ਕੀਤੇ ਤੋਂ) ਬਿਨਾਂ। ਗੌਹਰ-ਮੋਤੀ। ਬਾਰ-ਬਾਰਸ਼। ਮੇ ਸ਼ਵਦ-ਹੁੰਦੀ ਹੈ। ਤਾਕ-ਡਿਗਨਾ। ਮਿਸਾਲ-ਵਾਂਗੂੰ। ਖੌਸ਼ਾਹਾਇ-[ਖੋਸ਼ਾ ਦਾ ਬਹੁ ਬ:] ਅੰਗੂਰ ਦੇ ਗੁਛੇ।

ਅਰਥ–ਤੇਰੇ (ਦਰਸ਼ਨ ਤੋਂ) ਬਿਨਾਂ ਹੋਣ ਕਰਕੇ) ਮੇਰੀਆਂ ਅੱਖਾਂ ਤੋਂ ਹਮੇਸ਼ਾਂ ਹੀ ਮੋਤੀਆਂ ਦੀ ਬਾਰਸ਼ ਹੁੰਦੀ ਹੈ। ਨੰਦ ਲਾਲ! ਜਿਵੇਂ ਅੰਗੂਰ ਦੇ ਗੁਛਿਆਂ ਨਾਲੋਂ ਦਾਣੇ ਕਿਰਦੇ ਹਨ।

ਪੰਜਾਬੀ ਉਲਥਾ–

ਉਸ ਪਾਕ ਪਵਿਤ੍ਰ ਵਾਹਿਗੁਰੂ ਨੇ ਮੈਨੂੰ ਹੈ ਪੈਦਾ ਕੀਤਾ।
ਬੁਤ ਖਾਕੀ ਮਿਟੀ ਦੇਹ ਵਿਚੋਂ, ਬਿਨ ਨਾਮ ਹੋਰ ਨਾ ਲੀਤਾ।
ਦਿਲ ਵ ਜਾਨ ਹੋਈ ਹੈ ਕੈਸੀ, ਨਾਲ ਵਿਛੋੜੇ ਤੇਰੇ ਦੇ,
ਰੁਲ ਲਾਲਾ ਜਿਉਂ ਲੀਰਾਂ ਲੀਰਾਂ, ਮਸ ਦਾਗ਼ ਮਥੇ ਤੇ ਲੀਤਾ।
ਮੌਤ ਏਹ ਹੈ ਰੱਬ ਦਾ ਭੁਲਣਾ, ਬਿਨ ਸਿਮਰਨ ਤੋਂ ਹੋਵੇ,
ਸਾਯਾ ਤੇਰਾ ਸਿਰ ਮੇਰੇ ਜਦ, ਫਿਰ ਕਿਉਂ ਡਰ ਮਨ ਲੀਤਾ।
ਲਖਾਂ ਤਾਜ ਤੇ ਤਖਤ ਛਡ ਦਿਤੇ, ਤੇਰੇ ਦਰਸ਼ਨ ਕਾਰਣ,
ਖੋਲ੍ਹ ਨਕਾਬ ਦਰਸ਼ ਦੇਹ ਅਪਣਾ, ਹੈ ਮਰਦਾ ਜਗਤ ਦੁਖੀਤਾ।
ਦਰ ਤੇਰੇ ਦੀ ਧੂੜੀ ਜਗ ਨੂੰ, ਸਾਰੇ ਸੁਖ ਅਰਾਮ ਦੇਵੇ,
ਰਹਿਮ ਕਰੋ ਕੁਛ ਹਾਲ ਗਰੀਬਾਂ, ਦੁਖ ਦਰਦ ਵਿਛੋੜੇ ਦੀਤਾ॥
ਦਰਸ ਤੇਰੇ ਬਿਨ ਨੈਣ ਮੇਰੇ ਹਨ, ਮੋਤੀ ਬਾਰਸ਼ ਕਰਦੇ,
ਜਿਉਂ ਅੰਗੂਰ ਦੇ ਗੁਛੇ ਗੋਯਾ, ਹਨ ਦਾਣੇ ਕਿਰਨ ਝੜੀਤਾ।