ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/161

ਇਹ ਸਫ਼ਾ ਪ੍ਰਮਾਣਿਤ ਹੈ

(੧੪੭)

ਚੂੰ ਸਾਯਹ ਤੁ ਹਸਤ ਨ ਦਾਰੇਮ ਹੇਚ ਬਾਕ॥

ਗਫ਼ਲਤ- ਸੁਸਤੀ। ਮਰਗ-ਮੌਤ। ਬੇ ਯਾਦੇ-ਸਿਮਰਨ ਤੋਂ ਬਿਨਾਂ। ਬਵਦ-ਹੁੰਦੀ ਹੈ। ਸ਼ਾਯਹ-ਛਾਂ। ਦਾਰੇਮ-ਰਖਦਾ ਹਾਂ ਮੈਂ। ਹੇਚ-ਕੁਝ। ਬਾਕ-ਡਰ।

ਅਰਥ–ਇਹ ਗਫ਼ਲਤ ਹੀ ਮੌਤ ਹੈ, ਜੋ ਰਬ ਦੇ ਸਿਮਰਨ ਤੋਂ ਬਿਨਾਂ ਹੁੰਦੀ ਹੈ। ਜਦ (ਕਿ ਸਿਰ ਉਤੇ) ਤੇਰਾ ਸਾਯਾ ਹੈ, (ਤਾਂ ਸਿਰਫ ਮਨ ਵਿਚ) ਮੈਂ ਕੁਝ ਭੀ ਡਰ ਨਹੀਂ ਰਖਦਾ ਹਾਂ।

ਤਖ਼ਤੋ ਨਗੀਂ ਗੁਜ਼ਾਸ਼ਤਹ ਸ਼ਾਹਾਂ ਜ਼ਿ ਬਹਿਰਿ ਤੋ॥
ਬ ਕੁਸ਼ਾ ਰੁਖ਼ ਅਜ਼ ਨੁਕਾਬ ਜ਼ਿ ਆਲਮ ਸ਼ੁਦਹ ਹਲਾਕ॥

ਤਖਤ ਨਗੀ-ਤਖਤੇ ਤੇ ਨਗੀਨੇ (ਭਾਵ ਸੁਨੈਹਰੀ ਚੜਾਉ ਤਾਜ਼ ਤੇ ਰਾਜ ਸਿੰਘਾਸਨ)। ਗੁਜ਼ਾਸ਼ਤਹ-ਛਡ ਦਿਤੇ ਹਨ। ਸ਼ਾਹਾਂ-ਬਾਦਸ਼ਾਹਾਂ। ਬਹਿਰਿ-ਵਾਸਤੇ। ਬ ਕੁਸਾ-ਖੋਲ ਦੇਹੁ। ਰੁਖ਼-ਚੇਹਰਾ, ਮੂੰਹ। ਨਕਾਬ-ਘੁੰਡ। ਸ਼ੁਦਹ-ਹੋ ਰਿਹਾ। ਹਲਾਕ-ਮਰ।

ਅਰਥ–ਬਾਦਸ਼ਾਹਾਂ ਨੇ ਤੇਰੇ (ਦਰਸ਼ਨ) ਵਾਸਤੇ ਤਖ਼ਤ ਤੇ ਤਾਜ਼ ਛਡ ਦਿਤੇ ਹਨ। ਚੇਹਰੇ ਤੋਂ ਘੁੰਡ ਖੋਲ ਦੇਹੁ (ਕਿਉਂ) ਜੋ ਜਗਤ ਮਰ ਰਿਹਾ ਹੈ।

ਐ ਖ਼ਾਕ ਦਰਗਹੇ ਤੋਂ ਸ਼ਫ਼ਾ ਬਖ਼ਸੋ ਆਲਮ ਅਸਤ॥
ਰਹਮੇ ਬਿਨ ਬਹਾਲੇ ਗ਼ਰੀਬਾਨੇ ਦਰਦ ਨਾਕ॥

ਖ਼ਾਕ-ਧੂੜੀ। ਸ਼ਫ਼ਾ-ਆਰਾਮ। ਆਲਮ-ਜਗਤ। ਰਹਮੇ-ਤਰਸ ਬਿਕੁਨ-ਕਰ।

ਅਰਥ–ਐ (ਖ਼ੁਦਾ!) ਤੇਰੀ ਦਰਗਾਹ ਦੀ ਧੂੜੀ ਜਗਤ ਨੂੰ ਆਰਾਮ ਬਖਸ਼ਦੀ ਹੈ। (ਤੂੰ) ਗਰੀਬਾਂ ਦੇ ਦਰਦਨਾਕ ਹਾਲ ਉਤੇ