ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/157

ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਹਮਾਂ-[ਹਮ+ਆਂ] ਭੀ ਉਹ। ਖੁਸ਼-ਚੰਗਾ। ਰਵਦ-ਜਾਂਦਾ ਹੈ। ਦਰ ਕਾਰੇ-ਕੰਮ ਦੇ ਵਿਚ।

ਅਰਥ–ਉਹ ਸ੍ਵਾਸ ਧੰਨ ਹੈ, ਜੋ ਉਸਦੇ ਸਿਮਰਨ ਨਾਲ ਗੁਜ਼ਰਦਾ ਹੈ। ਸਿਰ ਭੀ ਉਹ ਚੰਗਾ ਹੈ (ਜੋ) ਪ੍ਰੇਮ ਦੇ ਕੰਮ ਵਿਚ ਜਾਂਦਾ ਹੈ।

ਸਦ ਹਜ਼ਾਰਾਂ ਜਾਂ ਬਕਫ਼ ਦਰ ਰਾਹੇ ਉ॥
ਈਸਤਾਦਹ ਤਕੀਆ ਬਰ ਦੀਵਾਰੇ ਇਸ਼ਕ॥

ਜਾਂ-ਜਾਨ। ਬ ਕਫ਼-ਹਥੇਲੀ ਉਤੇ। ਈਸਤਾਦਹ-ਖੜੇ ਹਨ। ਤਕੀਆ-ਆਸਰਾ, ਢੋ। ਦੀਵਾਰ-ਕੰਧ।

ਅਰਥ–ਸੈਂਕੜੇ ਤੇ ਹਜ਼ਾਰਾਂ (ਬੰਦੇ ਆਪਣੀ) ਜਾਨ ਤਲੀ ਉਤੇ (ਰਖਕੇ) ਉਸਦੇ ਰਾਹ ਵਿਚ ਪ੍ਰੇਮ ਦੀ ਕੰਧ ਦੇ ਆਸਰੇ ਉਤੇ ਖੜੇ ਹਨ।

ਹਰ ਕਿ ਸ਼ੁਦ ਦਰ ਰਾਹੇ ਮੌਲਾ ਬੇ ਅਦਬ॥
ਹਮ ਚੂੰ ਮਨਸੂਰਸ਼ ਸਜ਼ਦ ਬਰਦਾਰੇ ਇਸ਼ਕ॥

ਹਰ ਕਿ-ਜੇਹੜਾ ਕੋਈ। ਸ਼ੁਦ-ਹੋਇਆ ਹੈ। ਰਾਹੇ-ਰਾਹ ਵਿਚ। ਬੇ ਅਦਬ-ਗੁਸਤਾਖ਼। ਹਮ ਚੂੰ-ਵਾਂਗੂੰ। ਮਨਸੂਰ-(ਇਕ ਪ੍ਰੇਮੀ ਦਾ ਨਾਮ) ਹੈ)। ਸ਼-ਉਹ। ਸਜ਼ਦ-ਫਬਦਾ, ਸੋਭਦਾ। ਦਾਰੇ-ਸੂਲੀ ਦੇ।

ਅਰਥ–ਜੇਹੜਾ ਕੋਈ ਰਬ ਦੇ ਰਾਹ ਵਿਚ ਗੁਸਤਾਖ਼ [ਬੇ ਅਦਬ] ਹੋਇਆ ਹੈ। ਉਹ ਮਨਸੂਰ ਵਾਂਗੂ ਪ੍ਰੇਮ ਦੀ ਸੂਲੀ ਉਤੇ ਸੋਭਾ ਪਾਂਦਾ ਹੈ।

ਐ ਜ਼ਹੇ ਦਿਲ ਕੋ ਜ਼ੋ ਇਸ਼ਕੇ ਹਕ ਪੁਰ ਅਸ਼ਤ॥
ਖ਼ਮ ਸ਼ੁਦਹ ਪੁਸ਼ਤੇ ਫ਼ਲਕ ਅਜ਼ ਬਾਰੇ ਇਸ਼ਕ॥

ਐ ਜ਼ਹੇ-ਉਹ ਧੰਨ ਹੈ। ਇਸ਼ਕ ਹਕ-ਰੱਬੀ ਪ੍ਰੇਮ ਨਾਲ। ਪੁਰ ਅਸਤ-ਭਰਿਆ ਹੋਇਆ ਹੈ। ਖ਼ਮ ਸ਼ੁਦਹ-ਕੁਬਾ ਹੋ ਗਿਆ। ਪੁਸ਼ਤੇ-ਪਿੱਠ, ਲੱਕ। ਫ਼ਲਕ-ਆਸਮਾਨ। ਬਾਰੇ-ਬੋਝ, ਭਾਰ।