ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/139

ਇਹ ਸਫ਼ਾ ਪ੍ਰਮਾਣਿਤ ਹੈ

(੧੨੫)

ਬੀਨੀ ਦਰੂਨੇ ਖੇਸ਼ ਸੂਦੀ ਅਜ਼ ਖ਼ੁਦੀ ਖ਼ਲਾਸ॥

ਖ਼ੁਦ ਨੁਮਾਈ-ਆਪ ਨੂੰ ਵੇਖਣਾ, ਆਪਾ ਭਾਵ ਅਰਥਾਤ ਹਉਮੈ ਹੰਕਾਰ। ਏ-ਤੋਂ | ਹਸਤ-ਹੈ। ਦੂਰ ਤਰ-ਬਹੁਤ ਦੁਰ। ਬੀਨੀਂ-ਤੂੰ ਵੇਖੇਂ। ਦਰੂਨੇ-ਅੰਦਰ ਵਲ। ਖ਼ੇਸ਼-ਆਪਣੇ। ਸ਼ੁਦੀ-ਹੋ ਜਾਵੇਂ। ਅਜ ਖ਼ੁਦੀ-ਅਪਣੱਤ, ਹੰਗਤਾ ਤੋਂ। ਖਲਾਸ-ਛੁਟਕਾਰਾ, ਮੁਕਤ

ਅਰਥ–ਤੇਰੀ ਖੁਦ ਨੁਮਾਈ (ਹੰਗਤਾ-ਮਮਤਾ) ਤੋਂ ਖੁਦਾ ਬਹੁਤ ਦੂਰ ਹੈ। ਤੂੰ ਆਪਣੇ ਅੰਦਰ ਵਲ ਵੇਖੇਂ (ਤਾਂ) ਖੁਦੀ ਹੰਗਤਾ-ਮਮਤਾ) ਤੋਂ ਮੁਕਤ ਹੋ ਜਾਵੇਂਗਾ।

ਗੋਯਾ ਤੋ ਦਸਤੇ ਖ਼ੁਦਤ ਰਾ ਜ਼ਿ ਹਿਰਸ ਕੋਤਹ ਕੁਨ॥
ਤਾ ਅੰਦਰੂਨੇ ਖ਼ਾਨਾ ਬਿ ਬੀਨੀ ਖ਼ੁਦਾਏ ਖ਼ਾਸ॥

ਦਸਤੇ ਖ਼ੁਦ-ਹੱਥ ਆਪਣੇ। ਜ਼ਿ-ਵਲੋਂ। ਹਿਰਸ-ਤ੍ਰਿਸ਼ਨਾ। ਕੋਤਹ ਕੁਨ-ਕੱਠੇ ਕਰ। ਤਾ-ਤਦ। ਅੰਦਰੂਨੇ ਖ਼ਾਨਾ-ਘਰ ਦੇ ਅੰਦਰ ਹੀ। ਬਿਬੀਨੀ-ਤੂੰ ਵੇਖ ਲਵੇਂਗਾ। |

ਅਰਥ–ਹੇ ਨੰਦ ਲਾਲ! ਤੂੰ ਆਪਣੇ ਹੱਥ ਨੂੰ ਤ੍ਰਿਸ਼ਨਾ ਵਲੋਂ ਕੱਠਾ ਕਰ (ਮੋੜ ਲੈ) ਤਦ ਤੂੰ (ਆਪਣੇ) ਘਰ ਦੇ ਅੰਦਰ ਹੀ ਖ਼ਾਸ ਖੁਦਾ ਨੂੰ ਵੇਖ ਲਵੇਂਗਾ।

ਪੰਜਾਬੀ ਉਲਥਾ—

ਬਚਨ ਅਮੋਲਕ ਸਤਿਗੁਰ ਜੀ ਦੇ, ਜਿਸ ਕਿਸ ਸੁਣੇ ਸੁ ਨਾਲ ਪ੍ਰੇਮ॥
ਗ਼ਮ ਦੁਖ ਸੈਂਕੜੇ ਏਸ ਜਗਤ ਤੋਂ, ਤਿਸ ਨੂੰ ਮਿਲੀ, ਖ਼ਲਾਸੀ ਏਮ
ਦੁਲਭ ਬੱਚਨ ਪੂਰੇ ਸ੍ਰੀ ਗੁਰੂ ਦੇ, ਵਾਂਗ ਸੁਧਾ ਦੇ ਜੁਗ ਅੰਦਰ,
ਜੀਉਂਦਾ ਕਰਕੇ ਮੁਰਦੇ ਦਿਲ ਨੂੰ ਮੁਕਤ ਕਰਨ ਦਾ ਕਰਦੇ ਨੇਮ।
ਤੇਰੀ ਦੀ ਜੋ ਦਿਲ ਦੇ ਅੰਦਰ, ਖੁਦਾ ਏਸ ਤੋਂ ਦੂਰ ਰਹੇ,