ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/137

ਇਹ ਸਫ਼ਾ ਪ੍ਰਮਾਣਿਤ ਹੈ

(੧੨੩)

ਅਰਥ–ਸਭਨਾਂ ਪਾਸਿਆਂ ਵਿਚ ਮੈਂ ਵੇਖਦਾ ਹਾਂ, ਜੋ ਉਸ ਦਾ ਹੀ ਤੇਜ ਪ੍ਰਕਾਸ਼ ਮਾਨ ਹੋ ਰਿਹਾ ਹੈ। ਜਗਤ ਸਦਾ ਹੀ ਉਸਦੀਆਂ ਕੁੰਡਲਾਂ ਵਾਲੀਆਂ ਜੁਲਫ਼ਾਂ ਦਾ ਆਸ਼ਕ ਹੋ ਕੇ ਬੌਰਾ ਹੋ ਰਿਹਾ ਹੈ।

ਸ਼ੁਦਹ ਜੇਬੇ ਜ਼ਿਮੀਂ ਪੁਰ ਲੋਲੂਏ ਲਾਲਾ ਜ਼ਿ ਅਸ਼ਕੇ ਮਨ
ਹਾਂ ਬਿਗਰਿਫ਼ਤਅਮ ਗੋਯਾ ਬਯਾਦੇ ਲਾਲ ਖੰਦਾਨਸ਼

ਸ਼ੁਦਹ-ਹੋਈ ਹੈ। ਜੇਬੇ-ਜੇਬ, ਖੀਸਾ। ਲੋਲੂਏ ਲਾਲ-ਲਾਲ ਰੰਗ ਦੇ ਮੋਤੀਆਂ। ਜ਼ਿ-ਨਾਲ। ਅਸ਼ਕੇ-ਅਥਰੂ, ਹੰਝੂ। ਮਨ-ਮੇਰੇ। ਬਿਗਰਿਫ਼ਤਅਮ-ਫੜਿਆ ਹੋਇਆ ਹੈ। ਬਯਾਦੇ-ਯਾਦ ਵਿਚ। ਲਾਲ-ਲਾਲ ਰੰਗ ਵਾਲੇ ਹੋਠ। ਖੰਦਾਨਸ਼-ਹੱਸਨਾ ਹੈ।

ਅਰਥ–ਮੇਰੇ ਆਂਸੂਆਂ ਰੂਪ ਲਾਲ ਰੰਗ ਦੇ ਮੋਤੀਆਂ ਨਾਲ ਧਰਤੀ ਰੂਪ) ਜੇਬ ਭਰੀ ਹੋਈ ਹੈ। ਹੇ ਨੰਦ ਲਾਲ! ਲਾਲ (ਰੰਗ ਦੇ ਹੋਠਾਂ ਦੇ) ਸਨ ਦੀ ਯਾਦ ਵਿਚ ਜਗਤ ਫੜਿਆ ਹੋਇਆ ਹੈ।

ਪੰਜਾਬੀ ਉਲਥਾ–

ਬਿਨ ਦਰਸ਼ਨ ਤੇਰੋ ਹੈ ਸਭ ਦਾ ਸੀਨਾ ਭਜ ਕਬਾਬ ਹੋਇਆ।
ਦਰਸ਼ਨ ਤੇਰੇ ਕਰਨ ਲਈ ਦੋਹੂੰ ਲੋਕਾਂ ਤਾਈਂ ਅਜਾਬ ਹੋਇਆ।
ਤੇਰੀ ਚਰਨ ਧੂੜ ਬਣ ਸੁਰਮਾ ਅਖੀ ਨਜ਼ਰ ਗਿਆਨ ਕਰੇ,
ਦੁਖਦੀਆਂ ਅੱਖਾਂਲਈ ਬਿਨ ਇਸਦੇ ਹੋਰ ਨਾ ਕੋ*ਇਲਜਾਬ ਹੋਯਾ।
ਚੰਦ-ਬਰਜ, ਦਿਨ-ਰਾਤ ਚੁਤਰਫੇ ਫਿਰਦੇ ਤੇਰੇ ਕੁਚੇ ਦੇ,
ਰੋਸ਼ਨੀ ਓਨਾਂ ਦੋਹੇ ਲੋਕਾਂ ਨੂੰ ਚਾਨਣ ਬਖਸ਼ ਜਵਾਬ ਹੋਯਾ।
ਸਭ ਪਾਸੇ ਮੈਂ ਵੇਖ ਰਿਹਾ ਹਾਂ ਉਸਦਾ ਤੇਜ਼ ਪ੍ਰਕਾਸ਼ ਸਦਾ,
ਉਸਦੀ ਜ਼ੁਲਫ ਕੁੰਡਲ ਦਾ ਆਸ਼ਕ ਜਗ ਸਾਰਾ ਬੇਤਾਬ ਹੋਯਾ।


  • ਇਲਜਾਬੁਲ ਇਲਾਜ-ਚੰਗੇ ਤੋਂ ਚੰਗਾ ਇਲਾਜ।