ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/134

ਇਹ ਸਫ਼ਾ ਪ੍ਰਮਾਣਿਤ ਹੈ

(੧੨੦)

(ਭਾਵ-ਪ੍ਰਕਰਮਾ ਕਰ)। ਉਸਦੀ ਕਸਤੂਰੀ ਜੇਹੀ (ਸੁਗੰਧੀ ਵਾਲੀ) ਜੁਲਫ ਦੇ ਕੁੰਡਲ ਦਾ ਕੈਦੀ ਹੋ ਜਾਹ।

ਨ ਗੋਇਮ ਤ ਕਿ ਸੂਏ ਦੈਰ ਯ ਹਰਮ ਮੇ ਰੌ ॥
ਬਹਰ ਤਰਫ਼ ਕਿਰਵੀ ਜਾਨਿਬੇ ਖ਼ੁਦਾ ਮੇ ਬਾਸ਼॥

ਗੋਇਮ ਤ-ਆਖਦਾ ਹਾਂ, ਮੈਂ ਤੈਨੂੰ। ਦੈਰ-ਮੰਦਰ। ਹਰਮ-ਮਸੀਤ। ਮੇ ਰੌ-ਜਾਹ, ਫਿਰ। ਰਵੀ- ਤੂੰ ਜਾਵੇਂ। ਜਾਨਿਬੇ-ਤਰਫ਼, ਦਿਸ਼ਾ, ਵਲ।

ਅਰਥ–ਮੈਂ ਤੈਨੂੰ ਨਹੀਂ ਆਖਦਾ, ਜੋ ਮੰਦਰ ਜਾਂ ਮਸੀਤ ਵਲ ਜਾਹੁ। ਜਿਸ ਪਾਸ ਵਲ ਭੀ ਤੂੰ ਜਾਵੇ (ਉਹ) ਖ਼ੁਦਾ ਦੀ ਤਰਫ ਹੀ ਹੋਵੇ।

ਬ ਸੂਏ ਗੈਰ ਚ ਬੇਗਾਨਗਾਂ ਚ ਮੇ ਗਰਦੀ॥
ਦਮੇ ਜ਼ਿ ਹਾਲੇ ਦਿਲੋ ਖ਼ਸਤਾ ਆਸ਼ਨਾ ਮੇ ਬਾਸ਼॥

ਸੂਏ ਗੈਰ-ਦੂਜਿਆਂ ਵਲ। ਚੁ-ਵਾਂਗੂੰ। ਬੇਗਾਨਗਾ-ਦੂਜਿਆਂ,ਬਗਾਨਿਆਂ। ਹਾਲੇ-ਆਪਣੇ। ਚਿ-ਕਿਉਂ। ਮੇ ਗੁਰਦੀ-ਤੂੰ ਫਿਰਦਾ ਹੈਂ। ਦਿਲੇ ਖ਼ਸਤਾ-ਟੁਟੇ ਹੋਏ ਦਿਲ ਦਾ। ਆਸ਼ਨਾ-ਵਾਕਫ, ਜਾਣੁ।

ਅਰਥ–ਦੂਜਿਆਂ ਦੇ ਵਲੇ, ਬਗਾਨਿਆਂ ਵਾਂਗ ਕਿਉਂ ਤੂੰ ਫਿਰਦਾ ਹੈ? ਇਕ ਦਮ ਲਈ ਤਾਂ ਆਪਣੇ ਟੁੱਟੇ ਹੋਏ ਦਿਲ ਦਾ ਵਾਕਫ਼ ਹੋ ਜਾਹੁ॥

ਮੁਦਾਮ ਸ਼ਾਕਿਰੋ ਸ਼ਾਦਾਬ ਨੁੰ ਦਿਲੇ ਗੋਯਾ॥
ਤਮਾਮ ਮਤਲਬ ਓ ਫ਼ਾਰਿਗ ਜਿ ਮੱਦਅ ਮੇ ਬਾਸ਼॥

ਸ਼ਾਕਿਰੋ-ਸ਼ੁਕਰ ਕਰਨ ਵਾਲਾ,ਸ਼ਾਕਰ ਅਤੇ! ਸਾਦਾਬ-ਪ੍ਰਫੁਲਤ ਹੋਇਆ ਰਹੁ। ਫ਼ਾਰਗਿ-ਛਡਕੇ ਵੇਹਲਾ) ਮੁੱਦਾਅ-ਕਾਮਨਾ, ਇਛਾ।

ਅਰਥ–ਨੰਦ ਲਾਲੋ ਦੇ ਦਿਲ ਵਾਂਗੂੰ ਸਦਾ ਹੀ ਸ਼ੁਕਰ ਕਰਨ ਵਾਲਾ ਪ੍ਰਫੁਲਤ ਹੋਇਆ ਰਹੁ। ਸਾਰੇ ਮਤਲਬਾਂ ਤੋਂ ਵੇਹਲਾ ਹੋ, ਅਤੇ