ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/133

ਇਹ ਸਫ਼ਾ ਪ੍ਰਮਾਣਿਤ ਹੈ

(੧੧੯)

ਕਾਂਡ। ਸ਼ਓ-ਹੋ, ਬਣ। ਰਿੰਦਿ-*ਫਕੀਰ, ਮਸਤਾਨਾ। ਬੇ ਨਵਾ-ਇਛਾ ਤੋਂ ਰਹਿਤ ਜਾਂ ਨਿਰੋਲ ਸੂਫੀ ਹੋ।

ਅਰਥ—ਹਮੇਸ਼ਾਂ ਸਰਾਬ ਪੀ,ਸਾਰੀਆਂ ਤਪਸਯਾ ਬਣ (ਜਾਂ) ਰਿੰਦ ਫਕੀਰ ਹੋ ਜਾਹੁ।

ਬ ਸੂਏ ਗ਼ੈਰ ਮਯਫਗਨ ਨਜ਼ਰ ਕਿ ਬੇ ਬਸਰੀ॥
ਤਮਾਮ ਚਸ਼ਮ ਸ਼ੌ ਓ ਸੂਏ ਦੋਸਤ ਵੀ ਮੇਬਾਸ਼॥

ਮਯਫਗਨ-ਨਾ ਕਰ। ਬੇਬਸਰੀ-ਵਖਣ ਸ਼ਕਤੀ ਤੋਂ ਹੀਨਾ, ਅੰਧਪਣਾ। ਮੇ ਬਾਸ-ਹੋ, ਬਣ।

ਅਰਥ—ਦੂਜੇ ਵਲ ਨਜ਼ਰ ਨਾ ਕਰ, ਜਾਂ ਅੰਨਾ ਹੋ ਜਾਹੁ। ਸਾਰੇ - (ਰੋਮ) ਅੱਖ ਹੋਣ ਅਤੇ ਯਾਰ ਵਲ ਵੇਖਣ।

ਬਗਿਰਦ ਕਾਮਤੇ ਆਂ ਸਾਹੇ ਦਿਲਰੁਬਾ ਮੇ ਗਰਦ॥
ਅਸੀਰੇ ਹਲਕਾਏ ਆਂ ਜ਼ੁਲਫ਼ੇ, ਮੁਸ਼ਕਾ ਮੇ ਬਾਸ਼॥

ਬਗਿਰਦ-ਉਤਰਕੇ, ਚਾਰ ਚੁਫੇਰੇ। ਕਮਤੇ-ਕਦ ਦੇ। ਸਾਹੇ ਦਿਲਰੁਬਾ-ਸੋਹਣਿਆਂ ਦੇ ਸੁਲਤਾਨ। ਮੇ ਗੁਰਦ-ਫਿਰ। ਅਸੀਰੇ-ਕਦੀ। ਹਲਕਾਏ-ਕੁੰਡਲ, ਘੇਰੇਦਾਰ। ਮੁਸ਼ਕਸ-ਕਸਤੂਰੀ ਵਰਗੀ। ਅਰਥ—ਉਸ ਸੋਹਣਿਆਂ ਦੇ ਸੁਲਤਾਨ ਦੇ ਕਦ ਦੇ ਚੁਫੇਰੇ ਫਿਰ


  • ਜੋ ਫਕੀਰ ਸਰੀਅਤ ਤੇ ਤਰੀਕਤ ਦੀਆਂ ਪੌੜੀਆਂ ਨਹੀਂ ਚੜ੍ਹਦਾ ਤੇ ਸ਼ਰਹ ਨੂੰ ਟੱਪ ਕੇ ਮਾਰਫਤ ਵਿਚ ਪਹੁੰਦਾ ਹੈ ਫਿਰ ਮਾਰਫਤ ਨੂੰ ਟੱਪ ਕੇ ਕਿਸੇ ਰਿੰਦਾਨ ਆਜ਼ਾਦੀ ਵਿਚ ਵਿਚਰਦਾ ਹੈ, ਉਹ ਹਿੰਦ ਫਕੀਰ ਹੁੰਦਾ ਹੈ, ਜੈਸਾ ਕਿ ਕਥਨ ਹੈ-ਹੱਦ ਟਪੇ ਸੋ ਔਲੀਆ ਬੇ

ਹੱਦ ਟਪੇ ਸੋ ਔਲੀਆ ਬੇ ਹੱਦ ਟਪੇ ਸੋ ਪੀਰ,
ਹੱਦ ਬੇ ਹੱਦ ਦੋਨੋ ਟਪੇ ਸੋ ਹੈ ਰਿੰਦ ਫ਼ਕੀਰ।