ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/127

ਇਹ ਸਫ਼ਾ ਪ੍ਰਮਾਣਿਤ ਹੈ

(੧੧੩)

ਸਦ ਕਾਰ ਕਰਦਾਈ ਕਿ ਨਿ ਆਯਦ ਬ ਕਾਰੇ ਤੋ
ਗੋਯਾ ਬ ਕੁਨ ਕਿ ਬਾਜ਼ ਬਿ ਆਯਦ ਬ ਕਾਰੇ ਉਮਰ

ਸਦ-ਸੈਂਕੜੇ। ਕਾਰ-ਕੰਮ। ਕਰਦਾਈ-ਤੂੰ ਕੀਤੇ ਹਨ। ਕਿ-ਜੋ। ਨਿ-ਨਹੀਂ। ਆਯਦ-ਆਏ ਹਨ। ਬ ਕਾਰ ਤੋ-ਤੇਰੇ ਕੰਮ ਵਿਚ। ਕੁਨ-ਕਰ। ਬਾਜ਼-ਫੇਰ ਭੀ।

ਅਰਥ–(ਇਸ ਤਰਾਂ ਦੇ) ਸੈਂਕੜੇ ਕੰਮ ਤੂੰ ਕੀਤੇ ਹਨ ਜੋ ਤੇਰੇ (ਕਿਸੇ ਭੀ) ਕੰਮ ਨਹੀਂ ਆਉਣੇ ਹਨ। ਹੇ ਨੰਦ ਲਾਲ! (ਉਹ) ਕੰਮ ਕਰ, ਜੋ ਫੇਰ ਭੀ ਉਮਰਾ ਵਿਚ ਤੇਰੇ ਕੰਮ ਆ ਜਾਵੇ।

ਪੰਜਾਬੀ ਉਲਥਾ–

ਗਈ ਜਵਾਨੀ ਆਯਾ ਬੁਢੇਪਾ ਜਾਂਦੀ ਪਤਾ ਨਾ ਪਾਇਆ।
ਹੇ ਗੁਰ! ਸਮਾਂ ਓਹੀ ਹੈ ਸਫਲਾ ਜੋ ਤੇਰੇ ਸੰਗ ਬਿਤਾਯਾ।
ਬਾਕੀ ਰਹਿੰਦੇ ਸ੍ਵਾਸਾਂ ਤਾਈਂ ਤੂੰ ਦੁਰਲਭ ਜਾਣੀ ਬੰਦੇ,
ਓੜਕ ਰੁਤ ਬਸੰਤ ਉਮਰ ਤੇ ਸਮਾਂ ਖ਼ਿਜਾਂ ਦਾ ਆਇਆ।
ਦੁਰਲਭ ਸਾਸ ਜਾਣ ਤੂੰ ਓਹੀ ਪ੍ਰਭੁ ਸਿਮਰਨ ਵਿਚ ਜੋ ਗੁਜਰੇ,
ਬਲੇ ਹਵਾ ਦੇ ਵਾਂਗੂੰ ਹੈ ਇਹ ਸਮਾਂ ਜਾਂਵਦਾ ਧਾਇਆ॥
ਭੱਜੀ ਜਾਂਦੀ ਉਮਰਾ ਬੰਦੇ ਜਿਉਂ ਪਾਣੀ ਦੀਆਂ ਲਹਿਰਾਂ,
ਭਰ ਕੇ ਘੁਟ ਨਦੀ ਚੋਂ ਪੀ ਲੈ ਸਿਮਰਨ ਨੀਰ ਭਰਾਇਆ।
ਕੰਮ ਸੈਂਕੜੇ ਕੀਤੇ ਹਨ ਤੂੰ ਜੁ ਤੇਰੇ ਕੰਮ ਨਾ ਆਏ,
ਨੰਦ ਲਾਲ ਕਰ ਕੰਮ ਉਸੇ ਨੂੰ ਜੋ ਪ੍ਰਭ ਲੇਖੇ ਪਾਇਆ।

ਗ਼ਜ਼ਲ ਨੰ: ੩੭

ਮਾ ਕਿ ਦੀਦੇਮ ਸਰੇ ਕੂਇ ਤੋ ਐ ਮਹਿਰਮਿ ਰਾਜ਼॥
ਅਜ਼ ਹਮਹ ਰੂਇ ਫ਼ਿਗੰਦਾਏਮ ਸਰੇ ਖੁਦ ਬਨਿਆਜ਼॥