ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/125

ਇਹ ਸਫ਼ਾ ਪ੍ਰਮਾਣਿਤ ਹੈ

(੧੧੧)

ਸਭ ਪਾਸੇ ਕਰ ਨਜ਼ਰ ਮੇਹਰ ਦੀ ਜੀਵਨ ਪਦਵੀ ਦੇਂਦੇ ਹੋ,
ਤੇਰੀ ਨਜ਼ਰ ਪ੍ਰੀਤਮ ਸਭ ਥਾਂ ਜੀਵਨ ਮੀਂਹ ਬਰਸਾਇਆ।
ਹਾਜ਼ਰ ਨਾਜ਼ਰ ਹਰ ਇਕ ਥਾਂ ਵਿਚ, ਮੇਰਾ ਪ੍ਰਭੁ ਪ੍ਰੀਤਮ ਸੋ,
ਪਰ ਵਿਰਲੀ ਉਹ ਅੱਖ ਕਿਤੇ ਹੈ ਜਿਸਨੂੰ ਹੈ ਦਿਸ ਆਇਆ।
ਵਾਹਿਗੁਰੂ ਦੇ ਭਗਤਾਂ ਬਾਝੋਂ ਕਿਸੇ ਨਾ ਮੁਕਤੀ ਪਾਈ,
ਧਰਤਿ ਅਕਾਸ ਨੂੰ ਮੌਤ ਨੇ ਅਪਣੇ ਪੰਜੇ ਵਿਚ ਫਸਾਇਆ।
ਹੇ ਨੰਦ ਲਾਲ ਖ਼ੁਦਾ ਦਾ ਬੰਦਾ ਸਦ ਹੀ ਜੀਉਂਦਾ ਰਹਿੰਦਾ,
ਉਸਦੀ ਭਗਤੀ ਬਿਨ ਇਸ ਜਗ ਵਿਚ ਨਹੀਂ ਨਿਸ਼ਾਨ ਰਹਾਇਆ।

ਗਜ਼ਲ ਨੰ: ੩੬

ਮਨ ਅਜ਼ ਜਵਾਂ ਕਿ ਪੀਰ ਸ਼ੁਦਮ ਦਰ ਕਿਨਾਰਿ ਉਮਰ
ਐ ਬਾ ਤੋਂ ਖ਼ੁਸ਼ ਗੁਜ਼ਸ਼ਤ ਮਰਾ ਦਰ ਕਿਨਾਰਿ ਉਮਰ

ਮਨ-ਮੈਂ। ਅਜ਼ ਜਵਾਂ-ਜਵਾਨ ਤੋਂ| ਪੀਰ-ਬੁਢਾ। ਸ਼ੁਦਮ-ਹੋਇਆ ਹੈ। ਕਿਨਾਰਿ-ਬੁਕਲ। ਐ-[ਸੰਬੋਧਨ ਵਾਕ] ਹੇ ਸਤਿਗੁਰੂ!। ਬਾ ਤੋ-ਤੇਰੇ ਨਾਲ। ਗੁਜ਼ਸ਼ਤ-ਗ਼ੁਜ਼ਰਿਆ ਹੈ। ਮਰਾ-ਮੇਰਾ।

ਅਰਥ–ਮੈਂ ਜੋ ਕਿ ਜਵਾਨ ਤੋਂ ਬੁਢਾ ਹੋਇਆ ਹਾਂ, ਉਮਰਾ ਦੀ ਬੁਕਲ ਵਿਚ। ਹੇ ਗੁਰੁ! ਉਮਰਾ ਦੀ ਬੁਕਲ ਵਿਚ ਤੇਰੇ ਨਾਲ (ਹੋਣ ਕਰਕੇ) ਮੇਰਾ (ਸਮਾਂ) ਚੰਗਾ ਗੁਜਰਿਆ ਹੈ।

ਦਮਹਾਇ ਮਾਂਦਾ ਰਾ ਤੋ ਚੁਨੀਂ ਮੁਗ਼ਤਨਿਮ ਸ਼ੁਮਾਰ॥
ਆਖ਼ਿਰ ਖ਼ਿਜਾਂ ਬਰ ਆਵੁਰਦ ਈਂ ਨੌ ਬਹਾਰੇ ਉਮਰ॥

ਦਮਹਾਇ-[ਦਮ ਦਾ ਬਾ:ਬਾ:] ਸ੍ਵਾਸਾਂ ਨੂੰ। ਮਾਂਦਾ-ਬਾਕੀ ਰਹਿੰਦੇ ਹੋਏ। ਮੁਗ਼ਤਨਿਮ-ਦੁਰਲੱਭ। ਸ਼ੁਮਾਰ-ਗਿਣ। ਆਖਿਰ-ਅੰਤ ਨੂੰ।