ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/117

ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਪੰਜਾਬੀ ਉਲਥਾ—

ਫੁਲ ਹੋਲੀ ਨੇ ਜਗਤ ਬਾਗ਼ ਨੂੰ ਆਨ ਸੁਗੰਧਤ ਕੀਤਾ।
ਗੁੰਚਾ ਹੋਠ ਸਿਖ ਜੋ ਸੁੰਦਰ, ਦੇ ਖਿੜਾਉ ਵਿਗਸੀਤਾ।
ਅਰਕ ਗੁਲਾਬ ਜੋ ਅੰਬਰ ਵਾਲਾ, ਕਸਤੂਰੀ ਔਰ ਅਬੀਰੀ,
ਥਾਂ ਪਰ ਥਾਂ ਪਰ ਬਰਖਾ ਹੋਵੇ, ਜਿਉਂ ਬਾਦਲ ਬਰਸੀਤਾ।
ਵਾਹ ਵਾਹ ਹੈ ਪਿਚਕਾਰੀ ਸੁੰਦਰ, ਭਰੀ ਕੇਸਰੀ ਪਾਣੀ,
ਜਿਸ ਨੇ ਹਰ ਇਕ ਬੇ-ਰੰਗ ਤਾਈ, ਰੰਗਦਾਰ ਦਾ ਕੀਤਾ।
ਆਪਣੇ ਪਰਮ ਪਵਿਤ੍ਰ ਹਥ ਸੰਗ, ਗੁਰੂ ਗੁਲਾਲ ਉਡਾਇਆ,
ਧਰਤਿ, `ਕਾਸ਼ ਦਾ ਮੁਖੜਾ ਹੈ ਜਿਸ, ਸਭ ਲਾਲੇ ਲਾਲ ਬਣੀਤਾ।
ਦੁਇ ਲੋਕ ਰੰਗੀਨ ਹੋਏ ਅਜ, ਤੁਫੈਲ ਉਸਦੀ ਸਭ ਜਾਣੋ,
ਰੰਗਿਆ ਜਾਮਾ ਗੁਰੂ ਮੇਰੇ ਜੋ, ਅਪਣੇ ਗਲੇ ਧਰੀਤਾ।
ਜਿਸ ਕਿਸੇ ਅੱਜ ਵੇਖ ਲਿਆ ਹੈ, ਪਰਮ ਪਵਿਤ੍ਰ ਗੁਰੂ ਦਰਸਨ,
ਜੀਵਨ ਲਾਭ ਜੋ ਮਾਨੁਖ ਦੇਹ ਉਸ ਪਲ ਵਿਚ ਪ੍ਰਾਪਤ ਕੀਤਾ।
ਧੂੜੀ ਸਾਧ ਸੰਗਤ ਦੇ ਰਾਹ ਦੀ ਤੋਂ ਮੈਂ ਸਦਕੇ ਹੋਵਾਂ,
ਨੰਦ ਲਾਲ ਦੇ ਦਿਲ ਨੇ ਹੈ ਬੱਸ, ਏਹੋ ਇਰਾਦਾ ਕੀਤਾ।

ਗਜ਼ਲ ਨੰ: ੩੩

ਜ਼ਿਕਰਿ ਵਸਫ਼ਸ਼ ਬਰ ਜ਼ੁਬਾਂ ਬਾਸ਼ਦ ਲਜ਼ੀਜ਼॥
ਨਾਮਿ ਓ ਅੰਦਰ ਜਹਾਂ ਬਾਸ਼ਦ ਲਜ਼ੀਜ਼॥

ਜ਼ਿਕਰਿ-ਬਿਆਨ ਕਰਨਾ, ਵਰਣਨ ਕਰਨਾ। ਵਸਫ਼ਸ਼-ਸਿਫਤਾਂ ਉਸਦੀਆਂ, ਉਪਮਾਂ ਉਸਦੀ। ਬਰ-ਉਪਰ, ਨਾਲ। ਜ਼ਬਾ-ਜ਼ਬਾਨ, ਜੀਭ। ਬਾਸ਼ਦ-ਹੁੰਦਾ ਹੈ। ਲਜ਼ੀਜ਼-ਸੁਆਦੀ। ਨਾਮਿ ਓ-ਨਾਮ ਹੀ ਉਸਦਾ। ਜਹਾਂ-ਜਹਾਨ, ਜਗਤ।