ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/114

ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਪੰਜਾਬੀ ਉਲਥਾ—

ਤੇਰੇ ਮੂੰਹ ਦੀ ਗੱਲ ਮਿਠੀ ਸਮ ਖੰਡ ਮਿਠੀ ਭੀ ਨਾਹੀਂ।
ਏਹ ਦ੍ਰਿਸ਼ਟਾਂਤ ਕਿਹਾ ਜੋ ਮੈਂ ਹੈ, ਚੰਗਾ ਢੁਕਦਾ ਨਾਹੀਂ।
ਜੇ ਮਿਲਾਪ ਦੀ ਇਛਾ ਰਖੇ, ਜਾਣੂ ਹੋਹੁ ਵਿਛੋੜੇ ਦਾ,
ਮੰਜਲ ਰਾਹੁ ਪੁਰ ਜਾਵੇ ਕਿਕਰ, ਆਗੂ ਜਿਸਦਾ ਨਾਹੀਂ।
ਲੜ ਅੱਖਾਂ ਦਾ ਛਡ ਨਾ ਹਥੋਂ, ਭਿੰਮਣੀਆਂ ਦੇ ਵਾਂਗੂੰ,
ਖੀਸਾ ਭਰੇ ਕਾਮਨਾ ਜਦ ਤਕ, ਨਾਲ ਮੋਤੀਆਂ ਨਾਹੀਂ। ਪ੍ਰੇ
ਮ ਆਸ਼ਾ ਟਾਹਣੀ ਉਤੇ, ਕਦੇ ਭੀ ਫਲ ਨਾ ਲਗਦਾ,
ਪਾਣੀ ਹੰਝੂ ਝਿੰਮਣੀਆਂ ਸੰਗ, ਜੋ ਹਰੀ ਹੋਂਵਦੀ ਨਾਹੀਂ।
ਹੇ ਬਕਵਾਸੀ ਨੰਦ ਲਾਲ! ਸੁਣ, ਪ੍ਰੇਮ ਦਾ ਦਮ ਨਾ ਮਾਰੀ,
ਇਸ ਰਾਹ ਉਤੇ ਪੈਰ ਉਹ ਰਖੇ, ਧੜ ਸਿਰ ਜਿਸਦਾ ਨਾਹੀਂ।

ਗਜ਼ਲ ਨੰ: ੩੨

ਗੁਲੇ ਹੋਲੀ ਬ ਬਾਗ਼ੇ ਦਹਰ ਬੂ ਕਰਦ॥
ਲਬੇ ਚੂੰ ਗ਼ੁੰਚਹ ਰਾ ਫ਼ਰਖੰਦਹ ਖ਼ੂ ਕਰਦ॥

ਗੁਲੇ-ਫੁਲ। ਬਾਗ਼ੇ-ਬਾਗ਼ ਦੇ। ਬ-ਨਾਲ। ਦਹਰ-ਜਗਤ। ਬੂ-ਵਾਸ਼ਨਾ। ਕਰਦ-ਕਰ ਦਿਤਾ। ਲਬੇ-ਬੁਲਾਂ, ਹੋਠਾਂ। ਚੂੰ-ਵਰਗਾ, ਜੇਹਾ। ਗੁੰਚਹ-ਅਣਖਿੜੀ ਕਲੀ। ਰਾ-ਨੂੰ। ਫ਼ਰਖੰਦਹ-ਖਿੜਿਆ ਹੋਇਆ। ਖ਼ੂ ਕਰਦ-ਖ਼ੂਬ ਕਰ ਦਿਤਾ।

ਅਰਥ–ਹੋਲੀ ਦੇ ਫੁਲ ਨਾਲ, ਜਗਤ ਬਾਗ ਨੂੰ ਕੁਦਰਤ ਨੇ ਵਾਸ਼ਨਾ ਵਾਲਾ ਕਰ ਦਿਤਾ ਹੈ। ਬੁਲਾਂ ਵਰਗੇ ਗੁੰਚੇ ਨੂੰ ਖਿੜਾਉ ਨੇ ਖ਼ੂਬ [ਸੋਹਣਾ] ਕਰ ਦਿਤਾ ਹੈ।

ਗੁਲਾਬੋ ਅੰਬਰੌ ਮੁਸ਼ਕੋ ਅਬੀਰੋ॥