ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/112

ਇਹ ਸਫ਼ਾ ਪ੍ਰਮਾਣਿਤ ਹੈ

(੯੮)

(੨) ਮਿਠਾਸ, (ਪਿਆਲੀਆਂ ਵਿਚ ਜਮਾਈ ਹੋਈ ਖੰਡ ਦੀ ਡਲੀ, ਜੋ ਪਿਆਲੀ ਦੀ ਸ਼ਕਲ ਵਰਗੀ ਬਣੀ ਹੁੰਦੀ ਹੈ)। ਸ਼ਕਰ-ਖੰਡ। ਬਾਸ਼ਦ-ਹੁੰਦੀ। ਮਿਸਲ-ਮਿਸਾਲ, ਉਦਾਹਰਣ, ਪ੍ਰਮਾਣ। ਗੁਫ਼ਤ-ਆਖਿਆ ਹੈ ਮੈਂ। ਖ਼ੂਬ ਤਰ-ਬਹੁਤ ਚੰਗਾ। ਖ਼ੂਬ-ਚੰਗਾ।

ਅਰਥ–ਤੇਰੇ ਮੂੰਹ ਦੇ ਕੂਜੇ ਵਾਂਗੂੰ ਖੰਡ ਦਾ ਕੂਜਾ ਨਹੀਂ ਹੁੰਦਾ (ਅਰਥਾਤ ਖੰਡ ਦੇ ਕੂਜੇ ਨਾਲ ਤੁਹਾਡੀ ਜ਼ਬਾਨ ਦੀ ਸ਼ੀਰੀ ਮਿਠੀ ਹੈ। ਇਹ ਮਿਸਾਲ ਜੋ ਕਿ ਮੈਂ ਕਹੀ ਹੈ, ਇਹ ਭੀ ਬਹੁਤ ਚੰਗੀ (ਮਲੂਮ) ਨਹੀਂ ਹੁੰਦੀ।

ਬਾ ਹਿਜ਼ਰ ਆਸ਼ਨਾ ਸ਼ੌ ਗਰ ਤਾਲਬੇ ਵਿਸਾਲੀ॥
ਰਹ ਕੈ ਬਰੀਂ ਬ ਮੰਜ਼ਿਲ ਤਾ ਰਹਿਬਰ ਨਾ ਬਾਸ਼ਦ॥

ਬਾ-ਨਾਲ। ਹਿਜਰ-ਵਿਛੋੜੇ। ਆਸ਼ਨਾ-ਵਾਕਫ਼। ਸ਼ੌ-ਹੋ ਜਾਹੁ॥ ਗਰ-ਜੇਕਰ। ਤਾਲਬੇ-ਲੋੜਵੰਦ, ਖੋਜੀ, ਢੰਡਾਉ। ਵਿਸਾਲੀ-ਮਿਲਾਪ ਦਾ। ਰਹਿ-ਰਾਹ। ਕੈ-ਕਿਸ ਤਰ੍ਹਾਂ। ਬਰੀਂ-ਉਤੇ । ਬ ਮੰਜ਼ਿਲ-ਮੰਜ਼ਲ ਉਤੇ, ਅਸਲੀ ਟਿਕਾਨੇ ਉਤੇ। ਤਾ-ਜਦ ਤਕ। ਰਹਬਰ-ਰਾਹ ਵਿਖਾਉਣ ਵਾਲਾ, ਆਗੂ, ਭਾਵ-ਗੁਰੂ।

ਅਰਥ–ਜੇਕਰ ਤੂੰ ਮਿਤਰ ਦੇ ਮਿਲਾਪ ਦਾ ਲੋੜਵੰਦ ਹੈਂ, (ਤਾਂ ਵਿਛੋੜੇ ਨਾਲ ਵਾਕਬ ਹੋ। ਮੰਜ਼ਲ ਦੇ ਰਾਹ ਉਤੇ ਕਿਸ ਤਰ੍ਹਾਂ ਪਰ ਜਾਵੇਂਗਾ, ਜਦ ਤਕ ਆਗੂ (ਨਾਲ) ਨਹੀਂ ਹੁੰਦਾ।

ਦਾਮਨਿ ਚਸ਼ਮ ਮਿਗੁਜ਼ਾਰ ਅਜ਼ ਦਸ੍ਤ ਹਮਚੁ ਮਿਯਗਾਂ॥
ਤਾ ਜੇਬਿ ਆਰਜ਼ੂਹਾ ਪੁਰ ਅਜ਼ ਗੌਹਰ ਨ ਬਾਸ਼ਦ॥

ਦਾਮਨਿ-ਪੱਲਾ | ਚਸ਼ਮ-ਅੱਖ। ਮਿ ਗੁਜ਼ਾਰ-ਨਾ ਛੱਡ। ਅਜ਼ ਦਸਤ-ਹੱਥ ਤੋਂ। ਹਮਚੁ-ਵਾਂਗੂੰ। ਮਿਯਗਾਂ-ਝਿਮਨੀਆਂ। ਤਾ-ਜਦ ਤਕ। ਜੇਬਿ-ਖੀਸਾ, ਬੋਝਾ, ਪਾਕਟ। ਆਰਜ਼ੂਹਾ-[ਆਰਜ਼ੂ ਦਾ ਬਾ: ਬ:] ਬੇਨਤੀਆਂ, (੨)