ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/109

ਇਹ ਸਫ਼ਾ ਪ੍ਰਮਾਣਿਤ ਹੈ

(੯੫)

ਕਿਉਂ ਜੋ ਪ੍ਰੀਤਮ ਕੂਚੇ ਅੰਦਰ, ਤਿਨ੍ਹਾਂ ਨਾ ਮਿਲਦੀ ਢੋਈ।
ਵੈਦ ਸਿਆਣੇ ਤੋਂ ਜਾ ਪੁਛਿਆ ਦਾਰੂ ਰੋਗ ਇਸ਼ਕ ਦਾ ਮੈਂ
ਕਿਹਾ ਓਸ ਬਿਨ ਰੱਬ ਦੇ ਦਾਰੂ, ਕੁਝ ਹੋਰ ਨਾ ਇਸ ਨੂੰ ਪੋਹੀ।
ਦਿਲ ਦੀਆਂ ਅੱਖਾਂ ਵਿਚ ਹਨੇਰਾ, ਜੇ ਚਾਨਣ ਦੀ ਚਾਹ ਕਰੇਂ,
ਸਤਸੰਗ ਦੇ ਦਰ ਦੀ ਧੂੜੀ, ਇਹ ਜਾਣ ਮਮੀਰਾ ਸੋਈ।
ਸਿਮਰਨ ਪ੍ਰੀਤਮ ਵਿਚ ਅਸਾਂ ਨੇ, ਸਾਰੀ ਉਮਰ ਗੁਜਾਰ ਲਈ,
ਉਸ ਦੇ ਸਮ ਨਹੀਂ ਲਖ ਰਸਾਇਣ, ਪਹੁੰਚ ਨ ਸਕਦਾ ਕੋਈ।
ਵਾਰਾਂ ਦੌਲਤ ਕੁਲ ਦੁਨੀਆਂ ਦੀ, ਉਸ ਦੇ ਦਰ ਦੀ ਧੂੜੀ ਤੋਂ
ਜਦ ਤਕ ਸਦਕੇ ਕੀਤਾ ਨਾਹੀਂ, ਪਹੁੰਚ ਨਾ ਓਥੇ ਹੋਈ।
ਨੰਦ ਲਾਲ ਹੈ ਸਦਕੇ ਹੋਇਆ, ਉਸਦੇ ਦਰ ਦੀ ਧੂੜੀ ਤੋਂ,
ਕਿਉਂ ਜੋ ਮਰ ਕੇ ਮਿਟੀ ਹੋਇਆ, ਮਤਲਬ ਪਾਂਦਾ ਸੋਈ।

ਗ਼ਜ਼ਲ ਨੰ: ੩੦

ਮਸ਼ਤੇ ਖ਼ਾਕਿ ਦਰਗਹੇ ਓ ਕੀਮੀਆਗਰ ਮੇ ਕੁਨਦ॥
ਹੋਰ ਗਦਾ ਰਾ ਬਾਦਸ਼ਾਹੇ ਹਫ਼ਤ ਕਿਸ਼ਵਰ ਮੇ ਕੁਨਦ॥

ਮੁਸ਼ਤੇ-ਮੁਠੀ ਭਰ,(ਜਿੰਨੀ ਮੁੱਠ ਵਿਚ ਆ ਜਾਵੇ, ਓਨੀ ਕੁ)। ਦਰਗਹੇ-ਬੂਹੇ ਦੀ। ਕੀਮੀਆਗਰ-ਰਸਾਇਣੀ, (ਜੋ ਪਾਰੇ ਵਗੈਰਾ ਨਾਲ ਤਾਂਬੇ ਨੂੰ ਸੋਨਾ ਜਾਂ ਕਲੀ ਨੂੰ ਚਾਂਦੀ ਬਣਾ ਸਕਦਾ ਹੈ)। ਮੇ ਕੁਨਦ-ਬਣਾ ਦੇਂਦੀ ਹੈ। ਹਰ-ਹਰ ਇਕ। ਗੁਦਾ ਰਾ-ਮੰਗਤੇ ਨੂੰ। ਹਫ਼ਤ-ਸੱਤ, ੭ । ਕਿਸ਼ਵਰ-ਵਲੈਤਾਂ।

ਅਰਥ–ਉਸ ਦੇ ਦਰ ਦੀ ਮੁਠੀ ਭਰ ਖ਼ਾਕ(ਬੰਦੇ ਨੂੰ ਕੀਮੀਆਗਰ ਬਣਾ ਦੇਂਦੀ ਹੈ। ਹਰ ਇਕੇ ਮੰਗਤੇ ਨੂੰ ਸੱਤਾਂ ਵਲੈਤਾਂ ਦਾ ਬਾਦਸ਼ਾਹ ਬਣਾ ਦੇਂਦੀ ਹੈ।