ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/103

ਇਹ ਸਫ਼ਾ ਪ੍ਰਮਾਣਿਤ ਹੈ

(੮੯)

ਪੰਜਾਬੀ ਉਲਥਾ—
ਕਾਰ ਵਿਹਾਰ ਜੋ ਦੁਨੀਆ ਵਾਲੇ ਹਥ ਸਦਾ ਹਨ ਕਰਦੇ,
ਪਰ ਦਿਲ ਲਾ ਗੁਰੂ ਚਰਨਾਂ ਸੰਗ ਹਰਦਮ ਜੁੜਨਾ ਕਰਦਾ।
ਹਰਦਮ ਅਹਦ ਵਾਜਾ ਵਜਦਾ ਦਿਲ ਦੇ ਵਿਚ ਇਕ ਨੁਕਰੇ,
ਮੂਸਾ ਦਰਸ ਕਰਨ ਦੀ ਖਾਤਰ ਤੂਰ ਤੇ ਜਾਵਣ ਕਰਦਾ।
ਅਖਾਂ ਏਹ ਨਹੀਂ ਹਨ ਭਾਈ ਹੰਝੂ ਜਿਨ੍ਹਾਂ ਤੋਂ ਨਿਕਲਣ,
ਭਰਿਆ ਪੇਮ ਪਿਆਲਾ ਮਾਣੋ ਹਰ ਦਮ ਉਛਲਣ ਕਰਦਾ।
ਦਿਲ ਤੇ ਦਿਲਬਰ ਦੋ ਹਨ ਨਾਹੀਂ ਇਕੋ ਹਨ ਤਨ ਅੰਦਰ,
ਦਿਲਬਰ ਦੇ ਦਰਸ਼ਨ ਦੀ ਖਾਤਰ ਦਿਲ ਨਿਤ ਜਾਵਣ ਕਰਦਾ।
ਗਰਦਨ ਤੇ ਸਿਰ ਉੱਚਾ ਉਸਦਾ ਦੋਹੁੰ ਲੋਕ ਦੇ ਅੰਦਰ,
ਸ਼ਾਹ ਮਨਸੂਰ ਵਾਂਙ ਜੋ ਪ੍ਰੇਮੀ ਪੈਰ ਸੂਲੀ ਵਲ ਕਰਦਾ।
ਗੋਯਾ ਯਾਦ ਪੀਤਮ ਦੀ ਅਸਲੀ ਜੀਵਨ ਪਾਇਆ,
ਮੈ-ਖਾਨੇ ਦੇ ਕੂਚੇ ਵਲੇ ਕਿਉਂ ਜਾਵਣ ਨੂੰ ਕਰਦਾ।

ਗ਼ਜ਼ਲ ਨੰ: ੨੮

ਕੀ ਇਮਰੋਜ਼ ਕਿ ਸੌਦਾਇ ਨਿਗਾਰੇ ਦਾਰਦ॥
ਬਾਦਸ਼ਾਹ ਦਰ ਈਂ ਦਹਿਰ ਕਿ ਯਾਰੇ ਦਾਰਦ॥

ਕੀਸਤ-[ਕੀ+ਅਸਤ] ਕੇਹੜਾ ਹੈ। ਇਮ ਰੋਜ਼-ਅਜ ਦਿਨ। ਕਿ-ਜੋ। ਸ਼ੌਦਾਇ-ਝੱਲਪੁਣਾ, ਸ਼ੌਦਾਈ। ਨਿਗਾਰੇ ਪ੍ਰੀਤਮ ਦਾ। ਦਾਰਦ-ਰਖਦਾ ਹੈ। ਬਾਦਸ਼ਾਹਸਤ-ਬਾਦਸ਼ਾਹ ਹੈ। ਈਂ ਦਹਿਰ-ਇਸ ਜਗਤ। ਦਰ-ਵਿਚ।

ਅਰਥ—ਕੇਹੜਾ ਹੈ ਅਜ ਦੇ ਦਿਨ ਜੋ ਪ੍ਰੀਤਮ ਦਾ ਸ਼ੌਪਨ ਰਖਦਾ ਹੈ। (ਉਹ) ਇਸ ਜਗਤ ਵਿਚ ਬਾਦਸ਼ਾਹ ਹੈ, ਜੋ ਯਾਰ ਰੱਖਦਾ ਹੈ।

ਦਾਨਮ ਐ ਸ਼ੋਖ ਕਿ ਖੂਨੇ ਦੋ ਜਹਾਂ ਖਾਹਦ ਰੇਖ਼੍ਤ॥