ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/102

ਇਹ ਸਫ਼ਾ ਪ੍ਰਮਾਣਿਤ ਹੈ

(੮੮)

ਹਨ। ਸਗੋਂ (ਇਹ) ਪਿਆਰ ਦਾ ਪਿਆਲਾ ਹੈ, ਜੋ ਉਛਲਦਾ ਜਾਂਦਾ ਹੈ।

ਦਿਲਦਾਰੁ ਦਿਲ ਜ਼ਿ ਬਸ ਕਿ ਯਕੇ ਅੰਦ ਦਰ ਵਜੂਦ॥
ਜਾਂ ਦਿਲ ਹਮੇਸ਼ਹ ਜਾਨਬੇ ਦਿਲਦਾਰ ਮੇਰਵਦ॥

ਦਿਲਦਾਰੁ—ਪ੍ਰੀਤਮ। ਦਿਲ—ਪ੍ਰੇਮੀ ਦਾ ਮਨ। ਬਸ—ਦੋਵੇਂ। ਯਕੇ—ਇਕ। ਅੰਦ—ਹਨ। ਵਜੂਦ-ਸਰੀਰ। ਜਾਨਬੇ—ਤਰਫ਼, ਵਲ।

ਅਰਥ—ਦਿਲ ਤੇ ਦਿਲਬਰ ਦੋਵੇਂ ਹੀ (ਮਨੁਖ) ਦੇਹ ਵਿਚ ਇਕ ਹਨ। (ਕਿਉਂਕਿ) ਉਹ ਦਿਲ ਹਮੇਸ਼ਾਂ ਹੀ ਦਿਲਬਰ ਵਲੇ ਜਾਂਦਾ ਹੈ।

ਦਰ ਹਰ ਦੋ ਕੋਨ ਗਰਦਨਿ ਓ ਸਰ ਬੁਲੰਦ ਸ਼ੁਦ॥
ਮਨਸੂਰ ਵਾਰ ਹਰ ਕਿ ਸੂਏ ਦਾਰ ਮੇਰਵਦ॥

ਦਰ—ਵਿਚ। ਹਰ ਦੋ-ਦੋਹਾਂ। ਕੋਨ-ਜਹਾਨਾਂ। ਗਰਦਨ—ਗਿੱਚੀ, ਧੌਣ, (ਭਾਵ—ਸਿਰ)। ਸਰ ਬੁਲੰਦ-ਉੱਚਾ। ਸ਼ੁਦ-ਹੋਯਾ ਹੈ। ਮਨਸੂਰ— ਇਕ ਪ੍ਰੇਮੀ ਦਾ ਨਾਮ ਹੈ। ਵਾਰ-ਵਾਂਗੂੰ। ਸੂਏ-ਤਰਫ, ਵ। ਦਾਰ —ਸੂਲੀ। ਮੇਰਵਦ- ਜਾਂਦਾ ਹੈ।

ਅਰਥ—ਦੋਹਾਂ ਲੋਕਾਂ ਵਿਚ ਉਸੇ ਦੀ ਧੌਣ ਉੱਚੀ ਹੈ। (ਜੀ। ਮਨਸੂਰ ਵਾਂਗੂੰ ਮੂਲੀ ਦੇ ਵਲ ਜਾਂਦਾ ਹੈ।

ਗੋਯਾ ਜ਼ਿ ਯਾਦਿ ਦੋਸਤ ਹਕੀਕੀ ਹਯਾਤ ਯਾਫ਼ਤ॥
ਦੀਗਰ ਚਰਾ ਬ ਕੂਚਏ ਖ਼ੁੰਮਾਰ ਮੇਰਵਦ॥

ਯਾਦ-ਸਿਮਰਨ। ਦੋਸਤ—ਪ੍ਰੀਤਮ। ਹਕੀਕੀ-ਅਸਲੀ। ਹਯਾਤ-ਜੀਵਨ। ਯਾਫ਼ਤ-ਪਾ ਲਿਆ ਹੈ। ਦੀਗਰ-ਦੂਜਾ। ਚਿਰਾ-ਕਿਉਂ। ਕੂਚਏ-ਕੂਚੇ, ਗਲੀ। ਖ਼ੁੰਮਾਰ-ਕਲਾਲਾਂ। ਮੇਰਵਦ-ਜਾਵੇ।

ਅਰਥ—ਨੰਦ ਲਾਲ ਨੇ ਪ੍ਰੀਤਮ ਦੇ ਸਿਮਰਨ ਤੋਂ ਅਸਲੀ ਜੀਵਨ ਪਾ ਲਿਆ ਹੈ। ਦੂਜੇ ਪਾਸੇ ਕਲਾਲਾਂ ਦੇ ਕੂਚੇ ਵਿਚ ਕਿਉਂ ਜਾਵੇ।