ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/101

ਇਹ ਸਫ਼ਾ ਪ੍ਰਮਾਣਿਤ ਹੈ

(੮੭)

ਗਜ਼ਲ ਨੰ: ੨੭

ਗਰ ਦਸ੍ਤਿ ਮਨ ਹਮੇਸ਼ਹ ਪਏਕਾਰ ਮੇਰਵਦ॥
ਮਨ ਚੂੰ ਕੁਨਮ ਕਿ ਦਿਲ ਬਸੂਏ ਯਾਰ ਮੇਰਵਦ॥

ਗਰ—ਭਾਵੇਂ। ਦਸਿਤ—[ਦਸਤ] ਹੱਥ। ਮਨ—ਮੈਂ, ਮੇਰੇ। ਪਏਕਾਰ—ਕੰਮ ਵਾਸਤੇ। ਮੇਰਵਦ-ਜਾਂਦੇ ਹਨ। ਚੂੰ—ਕੀ। ਕੁਨਮ-ਕਰਾਂ। ਬਸੂਏ-ਤਰਫ, ਵਲ।

ਅਰਥ–ਭਾਵੇਂ ਮੇਰੇ ਹੱਥ ਸਦਾ ਹੀ ਕੰਮ ਵਾਸਤੇ ਜਾਂਦੇ ਹਨ। (ਪਰ) ਮੈਂ ਕੀ ਕਰਾਂ? (ਕਿਉਂ) ਜੋ ਮੇਰਾ ਮਨ ਯਾਰ ਵਲ ਹੀ ਜਾਂਦਾ ਹੈ।

ਆਵਾਜਿ ਲਨਤਰਾਨੀ ਹਰ ਦਮ ਬ ਗੋਸ਼ੇ ਦਿਲ॥
ਮੂਸਾ ਮਗਰ ਬ ਦੀਦਨੇ ਦੀਦਾਰ ਮੇਰਵਦ॥

ਲਨਤਰਾਨੀ—ਤੂੰ ਨਹੀਂ ਵੇਖ ਸਕੇਂਗਾ। ਬ ਗੋਸ਼ੇ-ਕੋਨੇ ਵਿਚ, ਨੁਕਰ ਵਿਚ, ਖੂੰਜੇ। ਮੂਸਾ—ਇਕ ਪੈਗੰਬਰ ਦਾ ਨਾਮ ਹੈ, ਜੋ ਤੂਰ ਪਹਾੜ ਉਤੇ ਰੱਬ ਦੇ ਦਰਸ਼ਨ ਕਰਨ ਲਈ ਜਾਂਦਾ ਸੀ। ਦੀਦਨੇ-ਵੇਖਣਾ। ਦੀਦਾਰ-ਦਰਸਨ।

ਅਰਥ–ਅਵਾਜ਼ ਹੋ ਰਹੀ ਹੈ, 'ਤੂੰ ਨਹੀਂ ਵੇਖ ਸਕੇਂਗਾ।' ਦਿਲ ਦੇ ਕੋਨੇ ਵਿਚ ਹਰ ਵੇਲੇ। ਪਰ ਮੂਸਾ ਦਰਸ਼ਨ ਵੇਖਣ ਦੇ ਵਾਸਤੇ (ਤੂਰ ਉਤੇ ਹੀ) ਜਾਂਦਾ ਸੀ।

ਈ ਦੀਦਹ ਨੇਸਤ ਆਂ ਕਿ ਅਜੋ ਅਸ਼ਕ ਮੇ ਚਿਕਦ॥
ਜਾਮੇ ਮਹੱਬਤਸ੍ਤ ਕਿ ਸਰਸਾਰ ਮੇ ਰਵਦ॥

ਈਂ-ਏਹ। ਦੀਦਹ-ਅਖਾਂ। ਨੇਸਤ-ਨਹੀਂ ਹੈ। ਆਂ—। ਕਿ-ਜਿਨ੍ਹਾਂ। - ਅਜ਼ੋ-ਸੇ ਵਿਚੋਂ। ਅਸ਼ਕ-ਅਥਰੂ, ਹੰਝੂ। ਮੇ ਚਿਕਦ-ਨਿਕਲੇ। ਜਾਮੇ-ਪਿਆਲਾ। ਮੁਹੱਬਤਸਤ-ਪਿਆਰ ਹੈ। ਸਰਸਾਰ—ਭਰ ਕੇ ਉਛਲਣਾ।

ਅਰਥ–ਇਹ ਅੱਖਾਂ ਉਹ ਨਹੀਂ, ਜਿਨ੍ਹਾਂ ਤੋਂ ਅਥਰੂ ਨਿਕਲਦੇ