ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਆਰੰਭ ਹੋਇਆ। ਉਸ ਦੇ ਪੰਜ ਧੀਆਂ, ਤਿੰਨ ਪੁੱਤਰ, ਕੈਲਾਸ਼ ਕੌਰ, ਹਰਸ਼ਰਨ ਸਿੰਘ, ਬਲਕਰਨ ਸਿੰਘ, ਰੂਪ ਰਾਣੀ, ਸਤਵਰਨ ਦੀਪਕ, ਸੰਤੋਸ਼ ਰਾਣੀ, ਸਤਵੰਤ ਕੌਰ, ਸੁਖਵਰਸ਼ਾ ਰਾਣੀ ਹੋਏ ਅਤੇ ਫੇਰ ਕੁਝ ਸਖ਼ਤ ਜ਼ਿੰਮੇਵਾਰੀਆਂ ਦੀ ਪੰਡ ਮੋਢੇ ਉਤੇ ਟਿਕ ਗਈ। ਦੀਪਕ ਨੇ ਆਪਣੇ ਪਿਤਾ ਵਾਲਾ ਕੰਮ ਸਵਰਨਕਾਰੀ ਕਰ ਲਿਆ ਅਤੇ ਲੋਹੜੇ ਦੀ ਸਫਲਤਾ ਹਾਸਿਲ ਕੀਤੀ, ਜਿਸ ਸਦਕਾ "ਜੈਤੋ ਵਾਲਾ ਚਰਨਾ ਸੁਨਿਆਰ" ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਦੀਪਕ ਸਰਾਫ ਦਾ ਕੰਮ ਕਰਦੇ ਤੇ ਜਦ ਵਿਹਲ ਮਿਲਦੀ ਤਾਂ ਸਾਹਿਤ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ। ਇੱਕ ਦਿਨ ਦੀਪਕ ਜੀ ਸਾਹਿਤ ਸਮਾਗਮ ਤੇ ਚਲੇ ਗਏ, ਪਿਛੋਂ ਦੁਕਾਨ ਤੇ ਚੋਰੀ ਹੋ ਗਈ। ਆਪਣਾ ਘਰ ਵੇਚ ਕੇ ਲੋਕਾਂ ਦਾ 75000/- ਰੁਪਿਆ ਅਦਾ ਕੀਤਾ ਤੇ ਰੜ੍ਹੇ ਮੈਦਾਨ ਵਿੱਚ ਜ਼ਿੰਦਗੀ ਬਸਰ ਕਰਨੀ ਪਈ। ਆਰਥਿਕ ਤੌਰ 'ਤੇ ਅਜਿਹਾ ਹੁੰਦਾ ਕਿ ਸਾਰੀ ਉਮਰ ਉਠ ਨਾ ਸਕਿਆ।

ਗੁਰਚਰਨ ਸਿੰਘ 'ਦੀਪਕ ਜੈਤੋਈ' ਕਿਵੇਂ ਬਣਿਆ ਇਹ ਵੀ ਇੱਕ ਰੌਚਿਕ ਕਹਾਣੀ ਹੈ। ਜਨਾਬ 'ਦੀਪਕ ਜੈਤੋਈ' ਦੇ ਆਪਣੇ ਸ਼ਬਦਾਂ ਵਿੱਚ, ਤੁਹਾਡੇ ਨਾਮ ਨਾਲ ਤੁਹਾਡੇ ਚੰਗੇ ਜਾਂ ਮੰਦੇ ਕੰਮ ਜੁੜ ਜਾਂਦੇ ਹਨ। ਨਵੇਂ ਸਥਾਨ ਤੇ ਤੁਹਾਡੇ ਪਹੁੰਚਣ ਤੋਂ ਪਹਿਲਾ ਕੀਤੇ ਚੰਗੇ-ਮੰਦੇ ਕੰਮਾਂ ਦਾ ਵੇਰਵਾ ਪਹਿਲਾਂ ਹੀ ਪਹੁੰਚ ਜਾਂਦਾ ਹੈ। ਗੁਰਚਰਨ ਸਿੰਘ ਦੇ ਜਨਮ ਤੋਂ ਪਹਿਲਾ, ਉਹਨਾਂ ਦੇ ਮਾਤਾ ਵੀਰ ਕੌਰ ਨੇ ਭਗਤੂਆਣੇ ਵਾਲੇ ਸੰਤਾਂ ਤੋਂ ਪੁੱਛਿਆ ਕਿ ਮੈਂ ਆਪਣੇ ਜਨਮ ਧਾਰਨ ਵਾਲੇ ਬੱਚੇ ਦਾ ਕੀ ਨਾਮਕਰਣ ਕਰਾਂ? ਡੂੰਘੀ ਸੋਚ ਵਿਚਾਰ ਬਾਅਦ ਸੰਤਾਂ ਨੇ ਕਿਹਾ, "ਬੀਬੀ ਜੇਕਰ ਤੇਰੀ ਕੁੱਖੋਂ ਲੜਕੇ ਦਾ ਜਨਮ ਹੋਇਆ ਤਾਂ, ਗੁਰਚਰਨ ਸਿੰਘ ਨਾਮ ਰੱਖੀ। ਜੇਕਰ ਲੜਕੀ ਹੋਈ ਤਾਂ ਗੁਰਚਰਨ ਕੌਰ। ਇਹ ਨਾਮ ਪ੍ਰਸਿੱਧੀ, ਮਕਬੂਲੀਅਤ ਤੇ ਪ੍ਰਸੰਸਾ ਖੱਟਣਗੇ। ਜਦ ਗੁਰਚਰਨ ਸਿੰਘ ਨੇ ਸਾਹਿਤਕ ਖੇਤਰ ਵਿੱਚ ਕਦਮ ਰੱਖਿਆ ਸੀ, ਤਖੱਲਸ ਵਜੋਂ ਆਪਣੇ ਨਾਮ ਨਾਲ ਦੀਪਕ ਲਗਾ ਕੇ 'ਗੁਰਚਰਨ ਦੀਪਕ' ਬਣ ਗਏ 'ਦੀਪਕ' ਤਖੱਲਸ ਆਪ ਨੇ ਇੱਕ ਫਿਲਮ ਵੇਖ ਕੇ ਰਖਿਆ ਸੀ ਜਿਸ ਵਿੱਚ ਹੀਰੋ ਦਾ ਨਾਮ 'ਦੀਪਕ' ਸੀ। ਉਸ ਹੀਰੋ ਤੋਂ ਪ੍ਰਭਾਵਿਤ ਹੋ ਕੇ ਆਪ ਨੇ 'ਦੀਪਕ' ਤਖੱਲਸ ਰੱਖ ਲਿਆ। ਇੱਕ ਵਾਰ ਦੀਪਕ ਜੀ ਨੂੰ ਦਿੱਲੀ ਤੋਂ "ਜਗਦੀਪ ਸਿੰਘ ਵਿਰਦੀ" ਮਿਲਣ ਲਈ ਆਏ। ਤਖਲਸ਼ ਤੇ ਵਿਚਾਰ-ਵਟਾਂਦਰਾ ਕਰਦਿਆਂ ਉਸ ਨੇ ਗੁਰਚਰਨ ਦੀਪਕ ਤੋਂ ਬਦਲ ਕੇ 'ਦੀਪਕ' ਜੈਤੋਈ ਨਾਮ ਰੱਖ ਦਿੱਤਾ। ਉਦੋਂ ਤੋਂ ਬਾਅਦ ਹੀ ਆਪ "ਦੀਪਕ ਜੈਤੋਈ" ਦੇ ਨਾਮ ਨਾਲ ਸਹਿਤਕ ਖੇਤਰ ਵਿੱਚ ਜਾਣੇ ਜਾਂਦੇ ਹਨ।

ਜਨਾਬ ਦੀਪਕ ਜੈਤੋਈ ਨੂੰ ਸਾਹਿਤਕ ਗੁੜ੍ਹਤੀ ਆਪਣੇ ਪਿਤਾ ਤੋਂ ਮਿਲੀ। ਦੀਪਕ ਦੇ ਪਿਤਾ ਕਵਿਤਾਵਾਂ, ਕਹਾਣੀਆਂ ਲਿਖਦੇ, ਜਿਸ ਦਾ ਪ੍ਰਭਾਵ ਦੀਪਕ ਹੁਰਾਂ ਨੇ ਗ੍ਰਹਿਣ ਕੀਤਾ। ਦੀਪਕ ਜੈਤੋਈ ਨੇ ਲਿਖਣਾ ਬਾਲ ਵਰੇਸ ਤੋਂ ਹੀ ਆਰੰਭ ਕੀਤਾ ਸੀ, ਜਦੋਂ ਕਿ ਉਹ ਰਾਸ-ਧਾਰੀਆਂ ਤੇ ਡਰਾਮਾ-ਕਰਮੀਆਂ ਨਾਲ ਮਿਲ ਕੇ ਸਟੇਜਾਂ ਦਾ ਗਮਨ ਕਰਨ ਲੱਗ ਪਿਆ ਸੀ ਤੇ ਉਹਨਾਂ ਨਾਲ ਜਾ ਕੇ ਮੰਦਰਾਂ ਵਿੱਚ 'ਸ਼ਰਧਾ ਰਾਮ

65/ਦੀਪਕ ਜੈਤੋਈ