ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੰਡੀਆਂ ਛਾਵਾਂ

ਦੁਖ-ਸੁਖ ਫੋਲਣ ਬੈਠ ਕੇ, ਧੀਆਂ ਤੇ ਮਾਵਾਂ
ਮਾਵਾਂ ਜਿਹੀਆਂ ਲਭ ਦੀਐਂ ਕਦ ਠੰਡੀਆਂ ਛਾਵਾਂ
ਭਾਵੇਂ, ਮੁੜ੍ਹਕਾ ਭੈਣ ਦਾ ਨਾ ਭੁੱਲਣ ਵੀਰੇ!
ਪਰ ਵੀਰਾਂ ਦੇ ਭਾਬੀਆਂ ਬਦਲਾਉਣ ਵਤੀਰੇ
ਖੂਨ ਬੇਗਾਨਾ ਚੰਦਰਾ, ਵੱਢੇ ਪਰਛਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ........

ਮਾਂ ਸਦਕਾ ਘਰ ਬਾਪ ਦੇ ਧੀ ਦੀ ਸਰਦਾਰੀ
ਉੱਡ ਜਾਂਦੀ ਹੈ ਕੂੰਜ ਪਰ ਇੱਕ ਰੋਜ਼ ਵਿਚਾਰੀ
ਹੱਥੀਂ ਡੋਲੇ ਤੋਰ ਤੇ ਸਰਦਾਰ ਭਰਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ........

ਰਿਜ਼ਕ ਧੀਆਂ ਦਾ, ਕੁਦਰਤੋਂ ਬੇਗਾਨੇ ਖੇੜੇ
ਭਾਂ-ਭਾਂ ਕਰਦੇ ਜਾਪਦੇ-ਧੀਆਂ ਬਿਨ ਵਿਹੜੇ
ਕੰਧਾਂ ਵੱਢ ਵੱਢ ਖਾਂਦੀਆਂ ਜਿਸ ਤਰ੍ਹਾਂ ਬਲਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ.........

ਘਰ ਵਿੱਚ ਧੀ ਦੇ ਆਸਰੇ, ਮਾਂ ਹੋਵੇ ਰਾਣੀ
ਨੂੰਹਾਂ ਬੋਲਣ ਸਾਹਮਣੇਂ ਨਾ ਕੁਸਕੇ ਹਾਣੀ
ਧੀਆਂ ਸਦਕਾ ਰਖਦੀਐਂਸਰਦਾਰੀ ਮਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ........

182/ਦੀਪਕ ਜੈਤੋਈ