ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰੀ ਕਚਹਿਰੀ ਵਿੱਚ

ਤਿਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ
ਤਿਰੇ ਨਾਲ ਝਗੜੂੰਗੀ ਭਰੀ ਕਚਹਿਰੀ ਵਿੱਚ

ਤੂੰ ਰਹਿਨਾਂ ਏਂ ਰੋਜ਼ ਸ਼ਰਾਬੀ
ਮੇਰੀ ਟੁੱਟਈ ਪਈ ਰਕਾਬੀ
ਚਹੁੰ ਬੰਦਿਆਂ ਦੇ ਵਿੱਚ ਖੜ੍ਹਾ ਕੇ-
ਨਬਜ਼ਾਂ ਦੇਊਂ ਖਿੱਚ!
ਤਿਰੇ ਨਾਲ ਝਗੜੂੰਗੀ.......

ਤੂੰ ਛੱਡਦਾ ਏਂ ਟੌਰ੍ਹਾ ਜੱਟਾ-
ਮੇਰੇ ਸਿਰ ਤੇ ਨਹੀਂ ਦੁਪੱਟਾ
ਮੈਂ ਰੱਖੀ ਹੁਣ ਤੀਕ ਸਮਾਈ-
-ਪਰ ਤੂੰ ਜਾਣੇਂ ਟਿੱਚ!
ਤਿਰੇ ਨਾਲ ਝਗੜੂੰਗੀ........

ਤੂੰ ਨਿੱਤ ਬਹਿਕੇ ਲਾਵੇਂ ਤੜਕੇ
ਮੈਂ ਮਰ ਗਈ ਧੁੱਪਾਂ ਵਿਚ ਸੜਕੇ
ਆਪ ਰਹੇਂ ਤੂੰ ਬੰਮਲਾ ਬਣਿਆ-
-ਮੈਨੂੰ ਕਰਦੈ ਜ਼ਿੱਚ!
ਤਿਰੇ ਨਾਲ ਝਗੜੂੰਗੀ......

.

128/ਦੀਪਕ ਜੈਤੋਈ