ਪੰਨਾ:ਦਿਲ ਹੀ ਤਾਂ ਸੀ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਕਾਲੀ ਘਨਘੋਰ ਘਟਾ, ਕਾਲੀਘਾਟ ਦੀ ਕਾਲੀ ਮਿੱਟੀ ਚੋਂ ਜੰਮੀ ਕਾਲੀ ਕਪਾਹ ਦੇ ਕਾਲੇ ਰੰਗ ਦੇ ਲੋਗੜ ਵਾਂਗ, ਅਤੇ ਚੰਦਰਮਾਂ ਜਿਵੇਂ ਉਹ ਛੋਟਾ ਜਿਹਾ ਮਾਸੂਮ ਬੱਚਾ ਹੋਵੇ ਅਤੇ ਬਾਰ ਬਾਰ ਏਸ ਕਾਲੇ ਲੋਗੜ ਦੀ ਰਜਾਈ ਨੂੰ ਆਪਣੇ ਮੂੰਹ ਤੋਂ ਲਾਹ ਦੇਂਦਾ ਹੈ, ਅਤੇ ਫੇਰ ਕੋਈ ਮਾਂ ਉਸਨੂੰ ਬਾਰ ਬਾਰ ਢੱਕ ਦੇਂਦੀ ਹੈ, ਬਾਸਮਤੀ ਦੇ ਖੇਤਾਂ ਵਿਚੋਂ ਖੁਸ਼ਬੋ ਉਠ ਕੇ ਸਾਰੀ ਫਿਜ਼ਾ ਵਿੱਚ ਘੁਲਕੇ ਸਾਰੀ ਦੁਨੀਆਂ ਦੀ ਸਾਰੀ ਲੁਕਾਈ ਨੂੰ ਰਜਾ ਰਹੀ ਸੀ। ਮੈਂ ਮਹਿਸੂਸ ਕੀਤਾ ਕਿ ਅੱਜ ਦੁਨੀਆਂ ਵਿੱਚ ਕੋਈ ਇਨਸਾਨ ਭੁਖਾ ਨਹੀਂ ਰਵੇਗਾ। ਨਿੰਮ੍ਹੇ ਜਿਹੇ ਚੰਨ ਦੀਆਂ ਕਿਰਨਾਂ ਦੂਰ ਸਮੁੰਦਰ ਦੇ ਪਾਣੀ ਵਿੱਚ ਚਾਂਦੀ ਘੋਲ ਰਹੀਆਂ ਸਨ। ਮੈਂ ਸੋਚਿਆਂ ਅੱਜ ਦੁਨੀਆਂ ਵਿਚੋਂ ਗਰੀਬੀ ਪਰ ਲਾਕੇ ਉੱਡ ਜਾਵੇਗੀ। ਆਚਾਨਕ ਇੱਕ ਝੁੱੱਗੀ ਵਿਚੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ। ਉਹ ਦੁੱਧ ਲਈ ਵਿਲਕ ਰਿਹਾ ਸੀ। ਅਭਾਗੀ ਮਾਂ ਦੀਆਂ ਛਾਤੀਆਂ ਵਿੱਚੋਂ ਦੁਧ ਨਹੀਂ ਸੀ ਉਤਰ ਰਿਹਾ। ਉਹ ਬੱਚੇ ਨੂੰ ਪਰਚਾਉਣ ਲਈ ਕਹਿ ਰਹੀ ਸੀ, “ਓਹ ਵੇਖ ਚੰਦ ਮਾਮਾ, ਓਹ ਵੇਖ ਤਾਰੇ" ਅਤੇ ਅਸਮਾਨ ਦੇ ਚੰਦ ਤਾਰੇ ਧਰਤੀ ਮਾਂ ਦੀ ਗੋਦ ਵਿੱਚ ਭੁੱਖਾ ਬਾਲ ਵੇਖਕੇ ਹੱਸ ਰਹੇ ਸਨ। ਮੈਨੂੰ ਲੱਗਾ ਕਿ ਇਹ ਚੰਨ ਧੋਖਾ ਹੈ, ਫਰੇਬ ਹੈ। ਏਹ ਚੰਨ ਬੱਚਾ ਨਹੀਂ, ਏਹ ਸਦੀਆਂ ਪੁਰਾਣਾ ਚੰਨ ਹੈ, ਜੋ ਸਦੀਆਂ ਤੋਂ ਧੋਖਾ ਦਿੰਦਾ ਆਇਆ ਹੈ ਤੇ ਅੱਜ ਵੀ ਮੱਕਾਰੀ ਕਰ ਰਿਹਾ ਹੈ। ਏਨ੍ਹਾਂ ਤੁਫਾਨੀ ਘਟਾਵਾਂ ਦੀ ਕੰਨੀ ਇੱਕ ਸਿਰਿਓਂ ਚੁਕਕੇ ਉਹ ਥੱਲੇ ਵਲ ਝਾਤ ਪਾ ਰਿਹਾ ਹੈ। ਰਾਹ ਲੱਗਣ ਵਾਲੇ ਰਾਹੀਆਂ ਨੂੰ ਉਕਸਾ ਰਿਹਾ ਹੈ ਚਲੋ ਆਪਣੇ ਸਫਰ ਤੇ ਟੁਰ ਪਵੋ, ਰਾਤ ਚਾਨਣੀ ਹੈ, ਸਮਾ ਸੁਹਾਣਾ ਹੈ। ਏਹ ਧਾਨ ਦੇ ਖੇਤਾਂ ਦੀ ਖੁਸ਼ਬੋ, ਏਹ ਸਮੁੰਦਰ ਦੀ

- ੧੧੮ -