ਪੰਨਾ:ਦਿਲ ਹੀ ਤਾਂ ਸੀ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਕਹਾਣੀ ਦੇ ਮੁੱਢ ਵਿਚ ਇਕ ਪਾਤਰ ਦੇ ਮੂੰਹੋਂ "ਇਕ ਸੀ ਰਾਜਾ ਤੇ ਇੱਕ ਵੀ ਰਾਣੀ ... ..." ਸੁਣਵਾਈ ਹੈ। ਮੇਰਾ ਭਾਵ ਹੈ ਕਿ ਕਹਾਣੀ ਨੂੰ ਅਸੀਂ ਜਦੋਂ ਸਾਹਿੱਤਕ ਪਹਿਰਾਵੇ ਵਿਚ ਪੇਸ਼ ਕਰਦੇ ਹਾਂ ਤਾਂ ਉਹ ਨਿਰੀ 'ਬਾਤ' ਨਾ ਰਹਿ ਕੇ ਇਕ 'ਕਲਾ ਕ੍ਰਿਤ' ਦੀ ਸ਼ਕਲ ਅਖ਼ਤਿਆਰ ਕਰ ਜਾਂਦੀ ਹੈ। ਤੇ ਏਸ ਸੱਚੇ ਵਿਚ ਢਾਲਣ ਲਈ ਕਹਾਣੀਕਾਰ ਨੂੰ ਕੁਝ ਵਿਸ਼ੇਸ਼ ਨਿਯਮਾਂ ਜਾਂ ਪਾਬੰਦੀਆਂ ਨੂੰ ਸਾਹਵੇਂ ਰੱਖਣਾ ਪੈਂਦਾ ਹੈ। ਜਿਵੇਂ ਗੋਂਦ ਪੀਡੀ, ਤੇ ਬੋਲੀ ਚੁਲਬੁਲੀ ਹੋਵੇ। ਬਿਆਨਣ ਢੰਗ ਵਿਚ ਵਹਾਉ ਵੀ ਹੋਵੇ, ਕੋਈ ਨ ਕੋਈ ਰੱਸ ਵੀ, ਤੇ ਨਾਲੋ ਨਾਲ ਸੰਜਮ ਵੀ। ਕਹਾਣੀ ਦੀ ਚਾਲ ਲਟਕਾਂ ਭਰੀ ਵੀ ਹੋਵੇ ਤੇ ਸੁਹਜ ਪਸਾਰਦੀ ਵੀ। ਪਾਤਰਾਂ ਦੀ ਬੋਲ ਚਾਲ ਵਿਚ ਆਵੇਸ਼ ਵੀ ਹੋਵੇ, ਸੁਝਾਉ ਵੀ, ਤੇ ਕਿਸੇ ਨ ਕਿਸੇ ਰਹੱਸ ਦਾ ਉਦਘਾਟਨ ਵੀ।

ਢਿਲੋਂ ਦੀਆਂ ਏਸ ਕਿਤਾਬ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਏਸ ਕਲਾ-ਕਸੌਟੀ ਉਤੇ ਪੂਰੀਆਂ ਉਤਰਦੀਆਂ ਨੇ, ਐਸਾ ਤਾਂ ਮੇਰਾ ਖ਼ਿਆਲ ਨਹੀਂ, ਪਰ ਇਕ ਗਲ ਮੈਂ

-੧੧-