ਪੰਨਾ:ਦਿਲ ਹੀ ਤਾਂ ਸੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਦੀ ਆਸ ਟੁਟਣ ਵਾਲੀ ਸੀ ਪਰ ਹੁਣ ਤੇ ਮੈਂ ਜਖ਼ਮੀ ਸਾ, ਭੁਖ ਨਾਲ ਨਿਢਾਲ ਹੋਇਆ ਸਾਂ, ਹੁਣ ਤੇ ਇਸ ਬੋਹੜ ਦੇ ਟਾਹਣੇ ਤੋਂ ਆਪਣੇ ਸਰੀਰ ਨੂੰ ਵਖਰੇ ਕਰਨ ਦੀ ਵੀ ਸ਼ਕਤੀ ਮੇਰੇ ਵਿਚ ਨਹੀਂ ਸੀ। ਪਰ ਏਨੇ ਨੂੰ ਮੈਨੂੰ ਕਿਸੇ ਦੀ ਨਿੰਮ੍ਹੀ ਜਿਹੀ ਆਵਾਜ਼ ਸੁਣਾਈ ਦਿਤੀ, ਆਵਾਜ਼ ਕਿਤੇ ਦੂਰ ਤੋਂ ਆਈ ਜਾਪਦੀ ਸੀ, ਫੇਰ ਇਕ ਆਵਾਜ਼ ਆਈ, ਇਹ ਅਗੇ ਨਾਲੋਂ ਕਿਤੇ ਵੱਧ ਨੇੜਿਓਂ ਆਈ ਸੀ। ਮੈਂ ਸੋਚਿਆ ਏਨਾਂ ਤੇ ਕੋਈ ਪੰਛੀ ਵੀ ਤੇਜ਼ ਨਹੀਂ ਉਡ ਸਕਦਾ। ਏਨੇ ਨੂੰ ਫੇਰ ਇਕ ਆਵਾਜ਼ ਆਈ। ਇਹ ਕਿਸੇ ਜਿੰਨ ਭੂਤ ਦੀ ਆਵਾਜ਼ ਨਹੀਂ ਸੀ, ਇਕ ਔਰਤ ਦੀ ਆਵਾਜ਼ ਸੀ।

“ਕੋਈ ਹੈ ਤੇ ਬਚਾਉ!"

"ਬਚਾਉ!.............ਬਚਾਉ!"

ਮੈਨੂੰ ਇਕ ਕਾਂਬਾ ਜਿਹਾ ਛਿੜ ਪਿਆ। ਮੇਰੇ ਅੰਦਰ ਹਮਦਰਦੀ ਦਾ ਜ਼ਜ਼ਬਾ ਜਾਗ ਉਠਿਆ। ਕਿਸੇ ਉਡਣੇ ਪੰਖੇਰੂ ਵਾਂਗ ਮੇਰੇ ਅੰਦਰ ਫ਼ੁਰਤੀ ਭਰੀ ਜਾਣ ਲੱਗ ਪਈ। ਮੈਨੂੰ ਜਾਪਿਆ ਕਿ ਮੈਂ ਅਜੇ ਜੀਉਂਦਾ ਹਾਂ। ਮੈਂ ਕਾਹਲਾ ਪੈ ਗਿਆ ਕਿਸੇ ਨੂੰ ਪਾਣੀ ਵਿਚੋਂ ਕੱਢ ਬਚਾਣ ਲਈ, ਮੈਂ ਆਪਣੀਆਂ ਬਾਹਵਾਂ ਦਾ ਆਸਰਾ ਲਿਆ ਅਤੇ ਉਸ ਵੱਡੇ ਸਾਰੇ ਟਾਹਣੇ ਨਾਲੋਂ ਆਪਣੇ ਆਪ ਨੂੰ ਵੱਖ ਕੀਤਾ। ਇਕ ਛਾਪਿਆਂ ਦੀ ਵੱਡੀ ਸਾਰੀ ਖਿਡੀ ਗੋਲੀ ਵਾਂਗ ਮੇਰੇ ਵੱਲ ਰੁੜ੍ਹੀ ਆ ਰਹੀ ਸੀ। ਉਸ ਵਿਚ ਫੱਸੇ ਹੋਏ ਕਿਸੇ ਦੇ ਵਾਲ, ਤੇ ਇਕ ਮੋਟਾ ਸੋਹਣਾ ਜਿਸਮ ਨਜ਼ਰ ਆਇਆ। ਏਨੇ ਨੂੰ ਮੈਂ ਆਪਣੀ ਪੱਗ ਬੋਹੜ ਦੇ ਟਾਹਣੇ ਨਾਲ ਕੱਸ ਕੇ ਬੰਨ੍ਹ ਲਈ ਤੇ ਦੂਜਾ ਪੱਲਾ ਮੈਂ ਆਪਣੇ ਲੱਕ ਨਾਲ ਪਹਿਲਾਂ ਹੀ ਬੰਨਿਆਂ ਹੋਇਆ ਸੀ। ਮੈਂ ਪਾਣੀ ਵਿਚ ਉਤਰ

- ੧੦੪ -