ਪੰਨਾ:ਦਿਲ ਹੀ ਤਾਂ ਸੀ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਫੇਰ, “ਦਾਏਂ ਦੋਖੋ, ਬਾਏਂ ਦੇਖੋ, ਬਾਏਂ ਸੇ ਫਿਰ ਊਪਰ ਔਰ ਨੀਚੇ। ਉਲੂ ਕੇ ਚਰਖੇ ਇੱਧਰ ਉੱਧਰ ਕਿਆ ਦੇਖਤੇ ਹੋ ਅਪਨਾ ਕਾਮ ਕਰੋ ਔਰ ਰਾਸਤਾ ਨਾਪੋ।"

"ਉਹ ਹਰਾਮਦਾ ਹੋਵੇਗਾ ਜੋ ਕਾਂਗਰਸ ਨੂੰ ਵੋਟ ਨਾ ਦੇਵੇਗਾ", ਵਗੈਰਾ, ਵਗੈਰਾ।

ਮੈਂ ਇਹ ਸਭ ਕੁਝ ਤਾਂ ਦਸ ਰਿਹਾ ਹਾਂ ਕਿ ਜੇਕਰ ਤੁਹਾਡੇ ਵਿਚੋਂ ਵੀ ਕਿਸੇ ਦਾ ਇਹ ਕੁਝ ਲਿਖ਼ਣ ਤੇ ਜੀ ਕਰੇ ਤਾਂ ਅਜ ਹੀ ਬਾਜ਼ਾਰੋਂ ਜਾ ਕੇ ਚਾਕ ਖਰੀਦ ਲਿਆਵੋ, ਨਹੁੰ ਘਸੌਣ ਦੀ ਲੋੜ ਨਹੀਂ ਪਵੇਗੀ ਅਤੇ ਇਸ ਤੋਂ ਉਪਰੰਤ ਇਹ ਕੁਝ ਲਿਖਣਾ ਵੀ ਤਾਂ ਮਰਦਾਂ ਦਾ ਹੀ ਕੰਮ ਹੈ ਕਿਉਂਕਿ ਹਿੰਦੁਸਤਾਨ ਵਿਚ ਅਜੇ ਕ੍ਰਿਸ਼ਨ ਚੰਦਰ ਦੇ ਗਧੇ ਤੋਂ ਸਿਵਾ ਹੋਰ ਕੋਈ ਗਧਾ ਲਿਖਣਾ ਪੜ੍ਹਨਾ ਨਹੀਂ ਜਾਣਦਾ।

ਪਰ ਇਹ ਸੱਭ ਕੁਝ ਲਿਖ ਦੇਣਾ ਉਨਾਂ ਹੀ ਕੁਦਰਤੀ ਹੈ ਜਿੰਨਾ ਕੁਦਰਤੀ ਕਿਸੇ ਦਾ ਸਾਰੀ ਉਮਰ ਕੁਆਰਾ ਰਹਿਣਾ, ਕਿਸੇ ਦੀਆਂ ਖਾਹਿਸ਼ਾਂ ਦਾ, ਦੱਬੇ ਮਿੱਧੇ ਜਾਣਾ, ਕਿਸੇ ਦੇ ਜਾਇਜ਼ ਹੱਕਾਂ ਦਾ ਖੋਹਿਆ ਜਾਣਾ ਅਤੇ ਸੱਭ ਕੁਝ ਬੜਾ ਆਮ ਹੁੰਦਾ ਹੈ। ਪਰ ਅੱਜ ਜੋ ਕੁਝ ਮੈਂ ਇਸ ਯੂਰੀਨਲ ਵਿੱਚ ਲਿਖਿਆ ਪੜ੍ਹਿਆ ਸੀ, ਏਹ ਬੜਾ ਆਮ ਨਹੀਂ ਹੁੰਦਾ। ਮੈਂ ਏਸ ਜੀ.ਬੀ. ਰੋਡ ਤੋਂ ਦੀ ਰੋਜ਼ ਆਪਣੇ ਦਫਤਰ ਜਾਂਦਾ ਹਾਂ ਅਤੇ ਅੱਜ ਵੀ ਜਾ ਰਿਹਾ ਸਾਂ। ਜਾਂਦਾ ਜਾਂਦਾ ਰੁਕਿਆ, ਏਸ ਯੂਰੀਨਲ ਦੇ ਅੰਦਰ ਗਿਆ, ਕੁਝ ਚਿਰ ਪਿਛੋਂ ਜਦ ਬਾਹਰ ਨਿਕਲਣ ਲੱਗਾ ਤੇ ਅੰਦਰਲੇ ਤਖ਼ਤੇ ਤੇ ਨਜ਼ਰ ਪਈ, ਕਿਸੇ ਚਾਕ ਨਾਲ ਉਰਦੂ ਵਿੱਚ ਬੜਾ ਖੁਸ਼ਖ਼ਤ ਕਰਕੇ ਲਿਖਿਆ ਹੋਇਆ ਸੀ, “ਸਭ ਕੰਜਰੀਆਂ, ਹਿੰਦਵਾਣੀਆਂ ਔਰ ਸਿਖਣੀਆਂ ਹੈਂ" ਮੇਰੀ ਨਜ਼ਰ ਉਡਕੇ ਉਨ੍ਹਾਂ ਚੁਬਾਰਿਆਂ ਤੇ

-੮੦-