ਪੰਨਾ:ਦਿਲ ਹੀ ਤਾਂ ਸੀ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਰਿੜ੍ਹੀ। ਵਿਚੋਂ ਲਾਲ ਰੰਗ ਦਾ ਪਾਣੀ, ਪਾਣੀ ਕਿ ਸ਼ਰਾਬ, ਸ਼ਰਾਬ ਕਿ ਲਹੂ ਪਤਾ ਨਹੀਂ ਕੀ, ਗੜ੍ਹ ਗੜ੍ਹ ਕਰਦਾ ਡੁਲ੍ਹਦਾ ਗਿਆ। ਸੁਰਾਹੀ ਏਸ ਸਿਰੇ ਤੋਂ ਉਸ ਸਿਰੇ ਜਾ ਰਹੀ ਸੀ। ਫੇਰ ਗਈ, ਫੇਰ ਮੁੜੀ, ਫੇਰ ਗਈ ਫੇਰ ਮੁੜੀ, ਫੇਰ ਹੌਲੀ ਹੌਲੀ ਹੁੰਦੀ ਗਈ ਫੇਰ ਖਲੋਂਦੀ ਜਾ ਰਹੀ ਸੀ। ਸੇਠ ਚੀਕਿਆ, “ਹੁਣ ਤੈਨੂੰ ਪਤਾ ਲਗੇਗਾ। ਤੈਨੂੰ ਮੈਂ ਪੁਲਸ ਦੇ ਹਵਾਲੇ ਕਰਾਂਗਾ। ਤੂੰ ਮੈਨੂੰ ਲੁੱਟਣ ਆਇਆ ਹੈਂ। ਤੂੰ ਮੇਰੀ ਧੀ ਨੂੰ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਹੈ। ਤੂੰ ਡਾਕੂ ਹੈਂ, ਤੂੰ ਖੁਨੀ ਹੈਂ। ਪੋਲੀਸ! ਪੋਲੀਸ!!"

“ਏਹ ਕਿਵੇਂ ਹੋ ਸਕਦਾ ਹੈ। ਉਹ ਇਸ ਦੀ ਧੀ? ਮੈਂ ਡਾਕੂ? ਮੈਂ ਖੂਨੀ? ਉਹ ਇਸ ਦੀ ਧੀ? ਨਹੀਂ ਨਹੀਂ, ਜੇ ਉਹ ਏਸ ਦੀ ਧੀ ਸੀ ਤਾਂ ਉਹ ਦੋ ਨੌਜਵਾਨ......ਏਸ ਦੀਆਂ ਬੇਹਯਾ ਅੱਖਾਂ। ਏਸ ਦੀ ਹਵਸ ਦੇ ਦੰਦ। ਨਹੀਂ ਨਹੀਂ, ਏਹ ਹਵਸ ਦਾ ਲਾਲਚੀ ਕੁੱਤਾ, ਉਹ ਹਯਾ ਦੀ ਦੇਵੀ। ਪਰ ਨਹੀਂ ਮੈਨੂੰ ਖੂਨੀ ਡਾਕੂ ਸਾਬਤ ਕੀਤਾ ਜਾ ਸੱਕਦਾ ਹੈ। ਉਹ ਇਸ ਦੀ ਧੀ ਬਣਾਈ ਜਾ ਸੱਕਦੀ ਹੈ। ਜੇ ਉਹ ਸੱਭ ਕੁਝ ਜੋ ਉਸ ਸਿਰ ਫਿਰੇ ਲਿਖਾਰੀ ਨੇ ਲਿਖਿਆ ਸੀ, ਸੱਚ ਹੋ ਸਕਦਾ ਹੈ ਤਾਂ ਏਹ ਕਿਉਂ ਨਹੀਂ ਹੋ ਸਕਦਾ।"

ਮੈਂ ਵੀ ਛਾਲ ਮਾਰ ਦਿੱਤੀ। ਨੱਸ ਉਠਿਆ। ਨੱਸਦਾ ਗਿਆ, ਫੱਸਲਾਂ ਵਿੱਚ ਦੀ, ਖਾਲਾਂ ਵਿੱਚ ਦੀ, ਵੱਟਾਂ ਉਤੇ ਵਾੜਾਂ ਉਤੇ। ਫੇਰ ਹਿੰਮਤ ਨਾ ਰਹੀ ਨੱਸਣ ਦੀ। ਚੱਲਣ ਲਗਾ, ਬੜੀ ਤਿਹ ਲਗੀ। ਸਾਹਮਣੇ ਇੱਕ ਹਾਲੀ ਨੇ ਢੱਗਿਆਂ ਨੂੰ ਡਿਜ਼ਕਰ ਮਾਰਕੇ ਥੰਮਿਆਂ। ਮੁਟਿਆਰ ਦੇ ਸਿਰ ਤੋਂ ਲੱਸੀ ਦਾ ਗੜਵਾਂ ਲਹਾਇਆ। ਨੇੜੇ ਪੁਜਕੇ ਮੈਂ ਕਿਹਾ, “ਮੈਨੂੰ ਵੀ ਲੱਸੀ ਪਿਆਓ।" ਜਿਵੇਂ ਮੈਂ ਕਿਸੇ ਆਪਣੇ ਨੂੰ ਕਹਿ ਰਿਹਾ ਹੋਵਾਂ। ਜਿਵੇਂ ਮੈਂ

-੭੩-