ਪੰਨਾ:ਦਿਲ ਹੀ ਤਾਂ ਸੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਜਦ ਵੀ ਕਦੇ ਕੋਈ ਬਾਬੂ ਬਜ਼ਾਰ ਵਿਚੋਂ ਲੰਘਦਿਆਂ ਆਪਣੇ ਮੂੰਹ ਵਿਚੋਂ ਅਧਸੜੇ ਸਿਗਰਟ ਦੇ ਟੋਟੇ ਨੂੰ ਕੱਢਕੇ ਆਪਣੇ ਸਾਹਮਣੇ ਪੈਰਾਂ ਵਿੱਚ ਸੁੱਟਦਾ ਅਤੇ ਆਪਣੇ ਸੱਜੇ ਜਾਂ ਖੱਬੇ ਬੂਟ ਦੇ ਪੱਕੇ ਮੇਖਾਂ ਜੜੇ ਥੱਲੇ ਨਾਲ ਉਸਨੂੰ ਮਲਕੇ ਮੁਲੀਦਾ ਕਰਨ ਲਈ ਪੈਂਤੜਾ ਬੰਨ੍ਹਦਾ, ਏਸ ਤੋਂ ਪਹਿਲੋਂ ਹੀ ਇੱਲ ਦੀ ਝਰਾਟ ਵਰਗੀ ਫੁਰਤੀ ਨਾਲ ਏਹ ਲੀਰਾਂ ਲਪੇਟੇ ਹੱਥ ਉਸ ਟੋਟੇ ਨੂੰ ਚੁੱਕ ਜਾਂਦੇ। ਫੇਰ 'ਉਹ' ਇਸ ਬਾਬੂ ਦੇ ਸਾਹਮਣੇ ਖਲੋਕੇ ਲੰਮੇ ਸੂਟੇ ਦਾ ਧੂੰਆਂ ਉਸਦੇ ਮੂੰਹ ਉਤੇ ਮਾਰਦਾ ਤੇ ਕਹਿੰਦਾ "ਅਛੀ ਹੈ।"

ਸਾਹਮਣੇ ਖਲੋਤਾ ਬਾਬੂ ਭੈੜਾ ਜਿਹਾ ਮੂੰਹ ਕਰਕੇ ਚਲਾਂ ਜਾਂਦਾ। ਏਹਨਾਂ ਹੱਥਾਂ ਬਾਰੇ ਇਹ ਮਸ਼ਹੂਰ ਸੀ ਕਿ ਅੱਜ ਤੱਕ ਕਦੇ ਕਿਸੇ ਸਿਗਰਟ ਦਾ ਮਲੀਦਾ ਨਹੀਂ ਹੋਣ ਦਿੱਤਾ ਕਿਸੇ ਦੇ

- ੩੭ -