ਪੰਨਾ:ਦਿਲ ਹੀ ਤਾਂ ਸੀ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਲੈ ਰਹੇ ਸਨ। ਮੈਨੂੰ ਵੀ ਮਿੱਠੀ ਮੱਠੀ ਨੀਂਦ ਆ ਰਹੀ ਸੀ, ਮੈਂ ਸੌਂ ਗਿਆ।

ਦਰਵਾਜ਼ਾ ਖੜਕਿਆ, ਤਾੜ ਤਾੜ ਬਾਰੀਆਂ ਵੱਜੀਆਂ। ਇੱਕ ਚੀਕ ਡਰਾਉਣੀ, ਕਿੱਸੇ ਕਹਾਣੀ ਦੇ ਜਿੰਨ ਭੂਤ ਦੀ ਚੀਕ ਵਾਂਗ, ਮੌਤ ਦੇ ਫਰਿਸ਼ਤੇ ਦੀ ਕੂਕ ਵਾਂਗ। ਮੇਰਾ ਕਲੇਜਾ ਕੰਬ ਉਠਿਆ। ਸਿਰ ਤੋਂ ਪੈਰਾਂ ਤੱਕ ਪਸੀਨੋ ਪਸੀਨੀ ਘਬਰਾਏ ਹੋਏ ਮੈਂ ਨਰਸ ਨੂੰ ਅਵਾਜ਼ ਦਿੱਤੀ "ਨਰਸ! ਨਰਸ!!" ਨਰਸ ਸਾਹਮਣੀ ਮੇਜ਼ ਕੋਲ, ਜਿੱਥੇ ਉਹ ਬੈਠੀ ਕੁੱਛ ਰਜਿਸਟਰ ਪੁਰ ਕਰ ਰਹੀ ਸੀ, ਕਾਹਲ ਕਦਮੀਂ ਮੇਰੇ ਕੋਲ ਆਈ। ਮੈਂ ਉਠ ਕੇ ਬੈਠ ਗਿਆ। ਅਜੇ ਤੱਕ ਮੈਂ ਡਰ ਨਾਲ ਕੰਬ ਰਿਹਾ ਸਾਂ ਉਸ ਚੀਕ ਤੋਂ ਡਰਿਆ ਹੋਇਆ ਸਾਂ, ਜਿੰਨ ਭੂਤ ਦੀ ਚੀਕ ਤੋਂ।

"ਕੁਛ ਨਹੀਂ, ਬੇਚਾਰੀ ਬੜੇ ਦਿਨੋਂ ਸੇ ਤੜਪ ਰਹੀ ਥੀ, ਅੱਛਾ ਹੂਆ ਛੁਟਕਾਰਾ ਪਾ ਗਈ।"

ਨਰਸ ਨੇ ਦਿਲਾਸੇ ਭਰੀ ਅਵਾਜ਼ ਵਿੱਚ ਉੱਤਰ ਦਿੱਤਾ। ਇਹ ਸੁਣਕੇ ਮੈਂ ਸ਼ਰਮਾ ਗਿਆ। ਸ਼ਰਮਿੰਦਾ ਹੋਇਆ ਮੈਂ ਧਰਤੀ ਵਿੱਚ ਧੱਸਦਾ ਜਾ ਰਿਹਾ ਸਾਂ। ਕਿਉਂਕਿ ਏਹ ਕਿਸੇ ਜਿੰਨ ਭੂਤ ਦੀ ਚੀਕ ਨਹੀਂ, ਕਿੱਸੇ ਇਨਸਾਨ ਦੀ ਚੀਕ ਸੀ, ਇਕ ਮਾਂ ਦੀ ਚੀਕ ਸੀ।

ਨਰਸ ਨੇ ਮੈਨੂੰ ਥਰਮਾ ਮੀਟਰ ਦਿੱਤਾ, ਮੈਂ ਮੂੰਹ ਵਿੱਚ ਰੱਖ ਲਿਆ। ਨਰਸ ਨੇ ਆਪੇ ਹੀ ਗੱਲ ਸ਼ੁਰੂ ਕੀਤੀ, "ਏਸ ਵਿਚਾਰੀ ਦਾ ਕੋਈ ਪੁੱਤ ਮਲਾਇਆ ਵਿੱਚ ਗਿਆ ਹੋਇਆ ਸੀ। ਪੰਜ ਸਾਲ ਹੋਏ ਵਿਚਾਰੀ ਵਿਧਵਾ ਸੀ।ਆਪਣੇ ਬੱਚੇ ਦੇ ਵਿਛੋੜੇ ਵਿੱਚ ਪਾਗਲ ਜਿਹੀ ਹੋ ਗਈ। ਫੇਰ ਇੱਸ ਖਾਣਾ ਪੀਣਾ ਛੱਡ ਦਿੱਤਾ, ਇੱਕੋ ਹੀ ਗੱਲ ਇਸ ਦੀ ਜ਼ਬਾਨ ਤੋਂ ਸਦਾ ਸੁਣੀ

- ੨੨ -