ਪੰਨਾ:ਦਿਲ ਹੀ ਤਾਂ ਸੀ.pdf/103

ਇਹ ਸਫ਼ਾ ਪ੍ਰਮਾਣਿਤ ਹੈ

"ਮੈਂ ਇਸ ਨੂੰ ਹਜ਼ਾਰ ਵਾਰ ਮਨ੍ਹਾਂ ਕਰ ਚੁੱਕਾ ਹਾਂ ਕਿ ਤੂੰ ਇਹਨਾਂ ਜੇਲ੍ਹ ਜਾਣਿਆਂ ਦੀਆਂ ਕਤਾਬਾਂ ਨਾ ਪੜ੍ਹਿਆ ਕਰ। ਏਹ ਲੋਕੀ ਤੇ ਵੱਡੇ ਫਰੇਬੀ ਨੇ। ਵੇਖੋ ਨਾ ਮਾਸਟਰ ਜੀ, ਕਹਿੰਦੇ ਨੇ ਕਿ ਅਸੀਂ ਦੇਸ਼ ਵਿੱਚ ਕੋਈ ਭੁੱਖਾ, ਨੰਗਾ, ਤੇ ਮੰਗਤਾ ਨਹੀਂ ਰਹਿਣ ਦਿਆਂਗੇ, ਭਲਾ ਇਹ ਗੱਲ ਕੋਈ ਮੰਨਣ ਵਾਲੀ ਹੈ? ਭੁਖ ਨੰਗ ਤੇ ਕੁਦਰਤੀ ਏ, ਕਰਮਾਂ ਦਾ ਫਲ ਹੈ ਏਹ ਤੇ। ਹੱਡ ਹਰਾਮ ਕੱਠੇ ਹੋਏ ਨੇ। ਕੰਮ ਨਹੀਂ ਕਰਨਾ ਚਾਹੁੰਦੇ, ਜੇਲ੍ਹ ਵਿੱਚ ਪੱਕੀ ਪਕਾਈ ਮਿੱਲ ਜਾਂਦੀ ਏ"

ਮਾਸਟਰ ਜੀ ਨੇ ਬੜੇ ਧੀਰਜ ਨਾਲ ਉੱਤਰ ਦਿਤਾ ਸੀ, “ਸ਼ਾਹ ਜੀ, ਉਹ ਤੇ ਜੇਲ੍ਹ ਜਾਂਦੇ ਹਨ, ਤਾਂ ਜੋ ਕਿਤੇ ਘਰ ਘਰ ਜੇਲ੍ਹ ਨਾ ਬਣ ਜਾਵੇ।"

ਚੂਨੀ ਨੇ ਵੀ ਪਹਿਲੀ ਕਿਤਾਬ ਜੇਲ੍ਹ ਵਿੱਚ ਹੀ ਲਿਖੀ ਸੀ। ਅਤੇ ਜਿਸ ਦਿਨ ਪਹਿਲੀ ਵਾਰ ਉਸ ਜੇਲ੍ਹ ਦੇ ਪਹਿਰੇਦਾਰ ਪਾਸੋਂ ਕੁਝ ਕਾਗਜ਼ ਤੇ ਕਲਮ ਦਵਾਤ ਮੰਗਵਾ ਕੇ ਲਿਖਣਾ ਸ਼ੁਰੂ ਕੀਤਾ ਸੀ, ਕਲਮ ਉਸਦੇ ਹੱਥ ਵਿਚ ਭਾਰੀ ਹੋ ਗਈ। ਉਸਦੇ ਹੱਥ ਵਿਚਲਾ ਕਾਗਜ਼ ਵੀ ਗੋਲ ਹੋਕੇ ਛੈਣੀ ਵਾਂਗ ਬਣ ਗਿਆ ਤੇ ਕਲਮ ਇੱਕ ਹਥੌੜੇ ਵਾਂਗ। ਉਸ ਨੂੰ ਇਓਂ ਲੱਗਾ ਜਿਵੇਂ ਉਹ ਕਲਮ ਨਾਲ ਕਾਗਜ਼ ਤੇ ਲਿਖ ਨਹੀਂ ਰਿਹਾ ਸਗੋਂ ਛੈਣੀ ਹਥੌੜੇ ਨਾਲ ਜੇਲ੍ਹ ਦੀਆਂ ਮਜ਼ਬੂਤ ਦਿਵਾਰਾਂ ਨੂੰ ਢਾ ਰਿਹਾ ਹੈ। ਜਿਸ ਦਿਨ ਉਹ ਜੇਲ੍ਹ ਵਿਚੋਂ ਵਾਪਸ ਮੁੜਿਆ, ਅੱਧੀਆਂ ਜੇਲ੍ਹਾਂ ਢੱਠ ਚੁੱਕੀਆਂ ਸਨ। ਏਸੇ ਤਰ੍ਹਾਂ ਸਾਰੀ ਉਮਰ ਉਸ ਜੇਲ੍ਹਾਂ ਢਾਹੀਆਂ ਹਨ। ਹੱਥਕੜੀਆਂ ਬੇੜੀਆਂ ਨੂੰ ਤੋੜਿਆ ਹੈ, ਹੱਥਾਂ ਨੂੰ ਹੱਥਾਂ ਤੋਂ, ਦਿਲਾਂ ਨੂੰ ਦਿਲਾਂ ਤੋਂ ਅਤੇ ਦਿਮਾਗਾਂ ਨੂੰ ਦਿਮਾਗਾਂ ਤੋਂ ਅਜ਼ਾਦ ਕਰਵਾਇਆ ਹੈ।

ਨਿੱਕਾ ਜੁਲਾਹਿਆ ਆਪਣੀ ਘਰ ਵਾਲੀ ਨੂੰ ਕਹਿ

- ੧੨੩ -