ਪੰਨਾ:ਦਿਲ ਖ਼ੁਰਸ਼ੈਦ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਸੁਤੀਆਂ ਪਈਆਂ ਦੋਸ਼ ਕਿਸੇ ਨੂੰ ਨਾਹੀਂ । ਇਹ ਹੋਕੇ ਪੁਛੀ ਦਾ ਉਥੇ ਲੁਕਦੀ ਚਾਈਂ ਚਾਈਂ । ਸ਼ਾਹਜ਼ਾਦੀ ਦੇ ਹੇਠ ਪਲੰਘ ਉਹ ਪਾਵਾ ਫੜਹੇ ਬਹਿੰਦੀ । ਨਾ ਡੋਲੇ ਨਾ ਹਿੱਲੇ ਜਰਾ ਉਚੀ ਸਾਹ ਨਾ ਲੈਂਦੀ । ਅੱਧੀ ਰਾਤ ਪਈ ਤੇ ਉਹ ਦੇਓ ਹਰਾਮੀ ਆਵੇ। ਔਂਦਿਆਂ ਹੀ ਸ਼ਾਹਜ਼ਾਦੀ ਦਾ ਜਲਦੀ ਪਲੰਘ ਉਠਾਵੈ । ਕਮਲਾ ਕਰਨ ਪਰੀ ਦੇ ਵਿਚ ਬਗੀਚੇ ਜਾ ਬਹਾਵੇ। ਦਿਲ ਖੁਰਸ਼ੈਦ ਭੀ ਪਾਵਾ ਫੜ ਕੇ ਚੋਰੀ ਚੋਰੀ ਜਾਵੇ। ਓਥੇ ਜਾ ਕੇ ਪਰੀਆਂ ਦੇ ਵਿਚ ਇਹ ਭੀ ਰਲ ਮਿਲ ਜਾਵੇ। ਸਾਰੰਗੀ ਲੈ ਕੇ ਇਕ ਦੇਵ ਤੋਂ ਖੁਸ਼ੀ ਦੇ ਨਾਲ ਬਜਾਵੇ । ਖਬਰ ਨਹੀਂ ਉਹ ਹੁਸਨ ਅਜੇਹਾ ਕਿਥੋਂ ਫੇਰ ਲਿਆਈ । ਬਣਕੇ ਪਰੀ ਫਿਰੀ ਵਿਚ ਪਰੀਆਂ ਕਿਸੇ ਪਛਾਣ ਨਾ ਆਈ। ਵਜਣ ਸਾਜ ਤੰਬੁਰ ਢੋਲਕ ਰੰਗ ਬਰੰਗੀ ਤੁਰੀਆਂ । ਇਕ ਰੰਗਾਵਨ ਨਜਰ ਉਠਾਵਣ ਤਾਲ ਵਖਾਵਣ ਪਰੀਆਂ । ਦਿਲ ਖੁਰਸ਼ੈਦ ਵਜਾਵੇ ਸਾਰੰਗ ਗਾਵੇ ਨਾਲ ਹਿਜਰ ਦੇ । ਪੜਦੀ ਸ਼ੇਅਰ ਵਿਛੋੜੇ ਵਾਲੇ ਤੋੜ ਜੰਜੀਰ ਸਬਰ ਦੇ। ਗਜ਼ਲ ਗਮਾਂ ਦੀ ਦਰਦ ਦਲੇ ਨੂੰ ਇਕ ਆਹਾ ਨਾਲ ਸੁਣਾਵੇ। ਰੋ ਰੋ ਆਖੇ ਯਾਰਦ ਕੇਹੜਾ ਮੇਰੀ ਆਸ ਪੁਜਾਵੇ। ਕੌਣ ਮਾਰੇ ਗਮ ਖਵਾਲੀ ਤੇ ਗਮ ਵਿਚੋਂ ਜਾਨ ਛੁਡਾਈ । ਜਾਨ ਹਿਜ਼ਰ ਨੇ ਮਾਰ ਮੁਕਾਦੀ ਦਰਦ ਅਜੇ ਨਹੀਂ ਜਾਵੇ । ਸਾਸਲਬਾਂ ਪਰ ਖਲੋ ਉਡੀਕਣ ਯਾਰ ਕਿਉਂ ਨਾ ਆਵੇ । ਕੌਣ ਸੁਣੇ ਫਰਿਆਦ ਤੇਰੀ ਹੁਣ ਦਰਦ ਦਿਲਾਂ ਦੇ ਹਾਵੇ । ਜ਼ਾਲਮ ਇਸ਼ਕ ਤੇਰਾ ਦਿਲਬਰ ਨਿਤ ਹਡਾ ਨੂੰ ਖਾਵੇ। ਮੈਂ ਤੱਤੀ ਦੀਆਂ ਸੁਣ ਫਰਿਆਦਾਂ ਕੇਹੜਾ ਅੱਗ ਬੁਝਾਵੇ । ਫੂਕ ਡਿਤਾ ਤਨ ਇਸ਼ਕ ਤੇਰੇ ਦੇ ਵਾਂਗ ਤੰਦੂਰ ਤਪਾਵੇ। ਤੇਰੇ ਬਾਝ ਦੀਦਾਰ ਪਿਆਰ ਹੋਰ ਨਹੀਂ ਕੁਝ ਭਾਵੇਂ । ਵੰਡਾ ਦਰਦ ਦਿਲਾਂ ਦੇ ਸਾਰੇ ਜੇ ਰੱਬ ਯਾਦ ਮਿਲਾਵੇ। ਆ ਮਿਲ ਸ਼ਯਦ ਰਹੀਮ ਬਖਸ਼ ਨੂੰ ਸਬਰ ਦਿਲੇ ਵਿਚ ਆਵੇ। ਓੜਕ ਰੋ ਰੋ ਦਰਦ ਗਮਾਂ ਦਾ ਹਾਲ ਸੁਨਾਵਣ ਲਗੀ ਕੁਲ ਅਖਾੜੇ ਨੂੰ ਤੜਫਾਯਾ ਖੂਬ ਰੂਲਾਵਨ ਲਗੀ ਕਮਲਾ ਕਰਨ ਦੀ ਖੁਸ਼ੀ ਹੋ ਕੇ ਉਸ ਨੂੰ ਪਾਸ ਬੁਲਾਵੇ । ਦੇ ਇਨਾਮ ਦੁਪੱਟਾ ਆਪਣਾ ਕੀਮਤ ਦਾਰ ਫੜਾਵੇ॥ ਸਬਜ ਪਰੀ ਅਜ ਸਾਨੂੰ ਬਹੁਤ ਖੁਸ਼ੀ ਦਿਖਲਾਈ । ਜਾ ਹੁਣ ਬੈਠ ਤੇਰੇ