ਪੰਨਾ:ਦਿਲ ਖ਼ੁਰਸ਼ੈਦ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਕਿਥੋਂ ਏਹ ਬੇਹੋਸ਼ ਹੋ ਗਈ ਦਸ ਹਕੀਕਤ ਸਾਰੀ। ਗੋਲੀ ਆਖੇ ਪੈਂਦਾ ਏਥੇ ਬਿਜਲੀ ਦਾ ਚਮਕਾਰਾ ਕਦੀ ਕਦੀ ਆ ਰੋਸ਼ਨ ਹੁੰਦਾ ਬਾਗ ਅਸਾਡੇ ਸਾਰਾ ਖਬਰ ਨਹੀਂ ਉਸ ਦੇ ਵਿਚੋਂ ਇਸ ਨੂੰ ਨਜ਼ਰ ਪਿਆਈ ਉਸ ਵੇਲੇ ਸ਼ਾਹਜਾਦੇ ਹੋਸ਼ ਹਵਾਸ਼ ਭੁਲਾਈ । ਪੁਛੇ ਫੇਰ ਵਜੀਰਾ ਕੋਲੋਂ ਦਸੋ ਕੋਈ ਸਿਆਣਾ । ਕਿਥੋਂ ਉਹ ਚਮਤਕਾਰਾ ਪੈਦਾ ਕੀ ਵਿਚ ਭੇਦਰਾਬਾ । ਆਖਣ ਸ਼ਾਹ ਐਥੇ ਕੀਤਾ ਪਰੀਆਂ ਆਨ ਉਤਾਰਾ । ਸ਼ਾਹਜ਼ਾਦੇ ਨੂੰ ਲੈ ਚਲੋ ਏਥੋਂ ਦੂਰ ਹੋਵੇ ਗਮ ਸਾਰਾ। ਸ਼ਾਹ ਨੂੰ ਇਹ ਗਲ ਚੰਗੀ ਲਗੀ ਜਲਦੀ ਹੁਕਮ ਫੁਰਮਾਵੇ । ਸ਼ਾਹਜ਼ਾਦਾ ਲੈ ਚਲੋ ਮਹੱਲੀ ਜੇ ਰੱਬ ਆਸ ਪੁਜਾਵੋ ।

ਵਾਕਫ ਹੋਤਾ ਬਾਦਸ਼ਾਹ ਕਾ ਲੜਕੇ ਕੇ ਹਾਲ ਸੇ ਔਰ ਉਸਕਾ ਇਲਾਜ ਕਰਨਾ

ਇਤਨੇ ਦੇ ਵਿਚ ਸ਼ਾਹਜ਼ਾਦੇ ਨੂੰ ਹੋਸ਼ ਬਦਨ ਵਿਚ ਆਈ । ਲਿਆ ਗੁਜਰੀ ਮੈਂ ਦੁਧ ਖਰੀਦਾਂ ਇਕ ਅਵਾਜ ਸੁਣਾਈ । ਆ ਸ਼ਤਾਬੀ ਉਡੀਕ ਰਹੇ ਦੋ ਸਾਸ ਲਬਾਂ ਪਰ ਖਲੇ। ਜਾਨ ਵੇਚਾਂ ਤੇ ਦੁਧ ਖਰੀਦਾਂ ਹੋਰ ਨਾਹੀਂ ਕੁਝਪਲੇ । ਸ਼ਾਹ ਕਹੇ ਕਰ ਹੋਸ਼ ਪਿਆਰ ਏਹ ਕੀ ਹੋਯਾ ਤੈਨੂੰ ਕੇ ੜਾ ਸੁਰਤ ਲੈ ਗਿਆ ਤੇਰੀ ਦਸ ਹਕੀਕਤ ਮੈਨੂੰ । ਦਸ ਮੈਨੂੰ ਉਹ ਕੋਹੜੀ ਗੁਜਰੀ ਰਹੇ ਮੱਲੇ ਕੇਹੜੇ । ਇਸੇ ਵੇਲੇ ਬੰਨ ਲਿਆਵਾਂ ਪਾਸ ਲਿਆਵਾਂ ਤੇਰੇ । ਸੁਣ ਚੁਪ ਹੋਯਾ ਸ਼ਾਹਜ਼ਾਦਾ ਉਠ ਸ਼ਤਾਬੀ ਬਹਿੰਦਾ। ਇਸ਼ਕ ਸ਼ਤਰਮ ਦਾ ਮੁਢੋਂ ਵੈਰੀ ਸ਼ਰਮ ਰਹਿਣ ਨਾ ਦੇਂਦਾ ਬਪ ਕਹੇ ਉਠ ਚਲਘਰਾਂ ਨੂੰ ਮਨ ਅਸਾਡਾ ਕਹਿਣਾ । ਏਹ ਹੈ ਨਹਿਸ਼ ਬਗੀਚਾ ਤੇਰਾ ਏਥੇ ਨਾਹਣ ਰਹਿਣ ਕਹੇ ਸ਼ਹਿਜ਼ਾਦਾ ਨਾ ਮੈਂ ਹਰਗਿਜ ਛੱਡਾਂ ਏਹ ਟਿਕਾਣਾ । ਯਾ ਤੇ ਚਿੰਤ ਪੁਰੇ ਲੈ ਚਲੋ ਹੋਰ ਕਿਤੇ ਨਹੀਂ ਜਾਣਾ । ਹੋ ਹੈਰਾਨ ਰਿਹਾ ਸ਼ਾਹ ਸੁਣ ਕੇ ਏਹ ਭੀ ਸ਼ਾਂਤ ਹੋਈ । ਸਾਡੀ ਬਾਦਸ਼ਾਹੀ ਵਿਚ ਕਿਧਰੇ ਚਿੰਤਪੁਰਾ ਨਹੀ ਕੋਈ । ਓੜਕ ਬਾਪ ਗਿਆ ਟੁਰ ਘਰ ਨੂੰ ਲਾਕੇ ਜੋਰ ਬਥੇਰਾ ਆਖੇ । ਪੁਤਰ ਵਾਲੇ ਰਬ ਦੇ ਵਸ ਨਹੀਂ ਕੁਝ ਮਰਾ । ਬਾਪ ਗਿਆ ਟੁਰ ਤੇ ਹੁਣ ਪਿਛੇ ਰਿਹਾ ਸ਼ਾਹਜ਼ਾਦਾ ਕੱਲ । ਓਹੋ ਦਰਦ ਦਿਲਾਂ ਦਾ ਵੈਰੀ ਆਨ ਪਿਆ ਕਰ ਹੱਲਾ । ਓਹੋ ਹੋਣਾ ਤੇ ਕੁਰਲਾਣਾ ਓਹੋ ਗਿਰੀਆ ਜ਼ਾਰੀ, ਓਹੋ ਢਾਹੀ ਓਹੋ ਆਹੀ ਚਹੋ ਹਾਲ ਖੁਆਰੀ। ਐ ਗੁਜਰੀ ਇਕ ਨਾਮ ਖੁਦਾ ਦੇ ਮੈਂ ਵਲ ਫੇਰਾਂ ਪਈ।