ਇਹ ਸਫ਼ਾ ਪ੍ਰਮਾਣਿਤ ਹੈ

ਉਸਤਾਦਾਂ ਪਾਸੋਂ ਨਹੀਂ ਸਿਖੀ, ਸਗੋਂ ਕੁਦਰਤੀ ਨਜ਼ਾਰਿਆਂ ਤੋਂ, ਪੰਖੇਰੂਆਂ, ਤਾਲਾਬਾਂ, ਬਾਗ਼ਾਂ, ਦਰਿਆਵਾਂ ਆਦਿ ਰੱਬੀ ਤੇ ਮਾਨੁੱਖੀ ਕਾਰੀਗਰੀ ਦੇ ਕੰਮਾਂ ਨੇ ਇਨ੍ਹਾਂ ਨੂੰ ਉਹ ਵਿਦਿਆ ਸਿਖਾਈ, ਜਿਹੜੀ ਕੋਈ ਸਕੂਲ ਤੇ ਉਸਤਾਦ ਨਹੀਂ ਸਿਖਾ ਸਕਦੇ ਸਨ।

ਕਦਰਤੀ ਨਜ਼ਾਰਿਆਂ ਨੇ ਇਨ੍ਹਾਂ ਦੇ ਮਨ ਵਿਚ ਰਾਗ, ਕਵਿਤਾ ਤੇ ਨਾਟਕ ਲਈ ਇਕ ਦਿਲ ਖਿੱਚਵਾਂ ਪਿਆਰ ਪੈਦਾ ਕਰ ਦਿੱਤਾ। ਬੱਸ ਇਹੋ ਹੀ ਇਨ੍ਹਾਂ ਦੀ ਵਿਦਿਆ ਸੀ, ਜਿਸ ਦੀ ਸੁਗੰਧੀ ਅੱਜ ਸਾਰੇ ਸੰਸਾਰ ਵਿਚ ਫੈਲ ਚੁੱਕੀ ਹੈ।

ਇਕ ਵਾਰੀ ਕਲਕੱਤੇ ਤੋਂ ਕੁਝ ਮੀਲਾਂ ਦੀ ਵਿਥ ਤੇ ਇਕ ਪਿੰਡ ਵਿਚ ਆਪਣੇ ਪਿਤਾ ਜੀ ਦੇ ਨਾਲ ਇਨ੍ਹਾਂ ਨੂੰ ਜਾਣ ਦਾ ਅਵਸਰ ਮਿਲਿਆ। ਉਥੇ ਇਕ ਬਾਗ਼ ਦੇ ਲਾਗੇ ਦਰਿਆ ਗੰਗਾ ਆਪਣੇ ਪੂਰੇ ਜੋਬਨ ਵਿਚ ਵੱਗਦਾ ਸੀ, ਉਸ ਸੁੰਦਰ ਨਜ਼ਾਰੇ ਨੇ ਇਨ੍ਹਾਂ ਦੇ ਦਿਲ ਨੂੰ ਮੋਹ ਲਿਆ ਤੇ ਇਨ੍ਹਾਂ ਦੇ ਮਨ ਤੇ ਇਕ ਡੂੰਘਾ ਤੇ ਅਮਿੱਟ ਅਸਰ ਪਿਆ। ਇਹੋ ਹੀ ਕਾਰਨ ਹੈ ਜੋ ਇਨ੍ਹਾਂ ਦੀ ਕਵਿਤਾ ਦਰਿਆਵਾਂ ਤੇ ਫੁੱਲਾਂ ਦੀਆਂ ਝਾਕੀਆਂ ਨਾਲ ਹੀ ਭਰੀ ਪਈ ਹੈ। ਕਵੀ ਕਾਲੀ ਦਾਸ ਤੇ ਵਿਦਿਆਪਤੀ ਜੀ ਦੀਆਂ ਪੁਸਤਕਾਂ ਨੇ ਇਨ੍ਹਾਂ ਦੀ ਰੁਚੀ ਕਵਿਤਾ ਵੱਲ ਖਿੱਚੀ ਤੇ ਇਨ੍ਹਾਂ ਨੂੰ ਹੀ ਅਸੀਂ ਇਨ੍ਹਾਂ ਦੇ ਉਸਤਾਦ ਆਖ ਸਕਦੇ ਹਾਂ।

ਰਾਬਿੰਦਰਾ ਨਾਥ ਜੀ ਕੇਵਲ ਕਵੀ ਹੀ ਨਹੀਂ ਸਨ, ਸਗੋਂ ਵਾਰਤਾ ਲਿਖਣ ਦੇ ਵੀ ਇਕ ਚੋਟੀ ਦੇ ਲਿਖਾਰੀ ਸਨ ਤੇ ਸੰਸਾਰ ਦੀ ਕੋਈ ਵਿਰਲੀ ਹੀ ਬੋਲੀ ਹੋਵੇਗੀ, ਜਿਸ ਵਿਚ ਇਨ੍ਹਾਂ ਦੀਆਂ ਰਚਿਤ ਕਵਿਤਾਵਾਂ, ਮਜ਼ਮੂਨਾਂ, ਕਹਾਣੀਆਂ, ਨਾਟਕਾਂ ਦਾ ਉਲਥਾ ਨ ਹੋਇਆ ਹੋਵੇ। ਇਨ੍ਹਾਂ ਦੀਆਂ ਪੁਸਤਕਾਂ ਭਾਵੇਂ ਕਵਿਤਾ ਵਿਚ ਹੋਣ ਤੇ ਭਾਵੇਂ ਵਾਰਤਾ ਵਿਚ, ਇਕ ਗੱਲ ਹਰ ਥਾਂ ਦਿੱਸਦੀ ਹੈ; ਉਹ ਆਪਣੇ ਆਪ ਨੂੰ ਕੁਦਰਤ ਵਿਚ ਲੀਨ ਕਰ ਦੇਣਾ ਤੇ ਕੁਦਰਤ ਦਾ

-੩-