ਇਹ ਸਫ਼ਾ ਪ੍ਰਮਾਣਿਤ ਹੈ

ਵਿਲੀਅਮ ਸ਼ੈਕਸਪੀਅਰ

ਅੰਗਰੇਜ਼ੀ ਬੋਲੀ ਤੇ ਸਾਹਿੱਤ ਦੀ ਉੱਨਤੀ ਲਈ ਜਿਹੜਾ ਕੰਮ ਸ਼ੈਕਸਪੀਅਰ ਨੇ ਕੀਤਾ ਹੈ, ਉਹ ਕਿਸੇ ਹੋਰ ਲਿਖਾਰੀ ਨੇ ਨਹੀਂ ਕੀਤਾ। ਸੱਚ ਪੁਛੋ ਤਾਂ ਅੰਗਰੇਜ਼ੀ ਸਾਹਿੱਤ ਦੇ ਭੰਡਾਰ ਦੇ ਭਰਨ ਤੇ ਇਸ ਬੋਲੀ ਦੇ ਭਰਨ ਤੇ ਇਸ ਬੋਲੀ ਦੇ ਮਾਂਜਣ ਤੇ ਲਿਸ਼ਕਾਵਣ ਦੀ ਜਿਹੜੀ ਸੇਵਾ ਇਸ ਪ੍ਰਸਿੱਧ ਲਿਖਾਰੀ ਨੇ ਕੀਤੀ ਹੈ, ਉਸ ਦਾ ਕੋਈ ਮੁਲ ਨਹੀਂ ਪਾ ਸਕਦਾ।

ਵਿਲੀਅਮ ਸ਼ੈਕਸਪੀਅਰ ਸਟਰੈਟ ਫ਼ੋਰਡ ਦੇ ਇਕ ਜ਼ਿਮੀਂਦਾਰੇ ਘਰ ਵਿਚ ਅਪਰੈਲ ੧੫੬੪ ਈ: ਵਿਚ ਜਨਮੇ। ਇਨ੍ਹਾਂ ਦੇ ਪਿਤਾ ਜਾਨ ਸ਼ੈਕਸਪੀਅਰ ਦਾ ਨਾ ਕੇਵਲ ਗੁਜ਼ਾਰਾ ਹੀ ਚੰਗਾ ਚਲਦਾ ਸੀ, ਸਗੋਂ ਆਪਣੇ ਪਿੰਡ ਦੀ ਮਿਊਨਿਸਪੈਲਿਟੀ ਵਿਚ ਵੀ ਇਨ੍ਹਾਂ ਦਾ ਕਾਫ਼ੀ ਰਸੂਖ਼ ਸੀ। ਜਾਨ ਸ਼ੈਕਸਪੀਅਰ ਦਾ ਵਿਵਾਹ ਮੇਰੀ ਆਰਡਨ ਨਾਲ ਹੋਇਆ, ਜਿਹਨੂੰ ਪੇਕਿਆਂ ਨੇ ਦਾਜ ਵਿੱਚ ਇਕ ਮਕਾਨ ਤੇ ਕੁਝ ਜ਼ਮੀਨ ਦਿੱਤੀ, ਪਰੰਤੂ ਉਹ ਨਿਪਟ ਅਨ-ਪੜ੍ਹ ਸੀ ਤੇ ਆਪਣੇ ਦਸਖ਼ਤ ਤਕ ਵੀ ਨਹੀਂ ਕਰ ਸਕਦੀ ਸੀ, ਸਗੋਂ ਲੋੜ ਸਮੇਂ ਅੰਗੂਠਾ ਹੀ ਲਾ ਦਿੰਦੀ ਸੀ।

-੬੧-