ਇਹ ਸਫ਼ਾ ਪ੍ਰਮਾਣਿਤ ਹੈ

ਵਾਲੀ ਮੁਟਿਆਰ ਸੀ। ਇਸ ਇਕਾਂਤ ਥਾਂ ਤੇ ਉਸ ਦਾ ਜੀ ਕਿਵੇਂ ਲਗਦਾ? ਨਾ ਤਾਂ ਇਥੇ ਕੋਈ ਕੰਮ ਕਾਜ ਸੀ ਤੇ ਨਾ ਆਂਢ ਗੁਆਂਢ ਸਹੇਲੀਆਂ ਹੀ ਸਨ, ਜਿਨ੍ਹਾਂ ਨਾਲ ਗੱਲ ਬਾਤ ਕਰਕੇ ਜੀ ਪਰਚਾਂਦੀ। ਇਥੇ ਤਾਂ ਸਾਰਾ ਦਿਨ ਦਵਾਈਆਂ ਪੀਣ ਜਾਂ ਡਾਕਟਰ ਦੀਆਂ ਦਸੀਆਂ ਹੋਈਆਂ ਚੀਜ਼ਾਂ ਖਾਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸੀ ਤੇ ਦਵਾਈਆਂ ਦੀਆਂ ਖੁਰਾਕਾਂ ਹਰ ਘੰਟੇ ਮਗਰੋਂ ਪੀਣ ਜਾਂ ਟਕੋਰਾਂ ਮਾਲਸ਼ਾਂ ਕਰਾਣ ਵਿਚ ਉਸ ਨੂੰ ਕੋਈ ਖੁਸ਼ੀ ਹੋ ਹੀ ਨਹੀਂ ਸਕਦੀ ਸੀ। ਇਸੇ ਲਈ ਜਦ ਰਤੀ ਕੁ ਉਠਣ ਬੈਠਣ ਜੋਗੀ ਹੋਈ ਤਾਂ ਘਰ ਮੁੜਨ ਦੀ ਅੜੀ ਬੰਨ੍ਹ ਦਿਤੀ ਤੇ ਅਜ ਸੰਧਿਆ ਨੂੰ ਵੀ ਉਹ ਇਸੇ ਗੱਲ ਤੇ ਜ਼ਿਦ ਕਰ ਰਹੀ ਸੀ। ਜਦ ਤੋੜੀ ਤਾਂ ਕੀਰਾਂ ਦਲੀਲਾਂ ਦੇ ਕੇ ਗੱਲ ਬਾਤ ਕਰਦੀ ਰਹੀ, ਸ਼ਰਤ ਵੀ ਉਸੇ ਤਰ੍ਹਾਂ ਹੀ ਉਤਰ ਦੇਂਦਾ ਰਿਹਾ, ਪਰ ਜਦ ਉਹ ਉਦਾਸ ਤੇ ਨਿਰਾਸ ਹੋ ਮੂੰਹ ਦੂਜੇ ਪਾਸੇ ਮੋੜ ਬੈਠੀ, ਸ਼ਰਤ ਹੋਰੀਂ ਵੀ ਘਬਰਾ ਗਏ। ਬਿਨਾਂ ਕਿਸੇ ਦਲੀਲ ਹੁਜਤ ਦੇ ਉਹਦੀ ਗੱਲ ਮੰਨਣ ਨੂੰ ਤਿਆਰ ਹੀ ਸਨ, ਜਦੋਂ ਨੌਕਰ ਨੇ ਆ ਕੇ ਬੰਦ ਤਾਕਾਂ ਵਿਚੋਂ ਅਵਾਜ਼ ਦਿਤੀ।

ਸ਼ਰਤ ਨੇ ਜਦ ਉਠਕੇ ਬੂਹਾ ਖੋਲ੍ਹਿਆ ਤਾਂ ਨੌਕਰ ਨੇ ਦੱਸਿਆ ਜੋ ਹੜ੍ਹ ਦੇ ਕਾਰਨ ਦਰਿਆ ਵਿਚ ਇਕ ਬੇੜੀ ਉਲਟ ਗਈ ਹੈ। ਮੁਸਾਫ਼ਰਾਂ ਵਿਚੋਂ ਇਕ ਬ੍ਰਾਹਮਣ ਮੁੰਡਾ ਤਰ ਕੇ ਉਨ੍ਹਾਂ ਦੇ ਬਾਗ਼ ਦੇ ਕੰਢੇ ਆ ਲੱਗਾ ਹੈ। ਇਹ ਸੁਣ ਕੇ ਕੀਰਾਂ ਮੁੜ ਪਿਆਰ ਦੀ ਮੂਰਤੀ ਹੋ ਗਈ ਤੇ ਆਪਣੇ ਕਮਰੇ ਵਿਚ ਹੀ ਉਸ ਨੂੰ ਬੁਲਵਾ ਭੇਜਿਆ। ਬਕਸ ਵਿਚੋਂ ਸੁੱਕੇ ਕੱਪੜੇ ਕੱਢ ਕੇ ਪਵਾਏ ਤੇ ਗਰਮ ਦੁੱਧ ਦਾ ਗਲਾਸ ਪਿਲਾ ਕੇ ਉਸ ਨੂੰ ਧੀਰਜ ਦਿੱਤੀ।

ਵੇਖਣ ਭਾਲਣ ਨੂੰ ਮੁੰਡਾ ਚੰਗਾ ਦਿੱਸਦਾ ਸੀ, ਅਜੇ ਦਾੜ੍ਹੀ ਮੁੱਛ ਫੁਟੀ ਨਹੀਂ ਸੀ ਤੇ ਲੰਮੀਆਂ ਲੰਮੀਆਂ ਕੁੰਡਲਦਾਰ ਜੁਲਫ਼ਾਂ ਤੇ ਮੋਟੀਆਂ ਮੋਟੀਆਂ ਅੱਖਾਂ ਉਸ ਦੀ ਸੁੰਦਰਤਾ ਨੂੰ ਵਧਾ

-੩੨-