ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਹੋਵੇ ਤਾਂ ਕਾਇਮ ਰਹਿੰਦਾ ਹੈ, ਨਹੀਂ ਤਾਂ ਪ੍ਰੇਮੀ ਨੂੰ ਬਹੁਤ ਹੀ ਭੈੜੀਆਂ ਘਾਟੀਆਂ ਵਿੱਚੋਂ ਲੰਘਾ ਕੇ ਥੱਲੇ ਮਾਰਦਾ ਹੈ।

ਜ਼ੈਨਬ- ਏਸ ਹਿਸਾਬ ਆਦਮੀ ਦਾ ਪ੍ਰੇਮ ਤਾਂ ਨਿਭ ਹੀ ਨਹੀਂ ਸਕਦਾ।

ਬਹਾਦਰ ਸਿੰਘ-ਹਾਂ ਠੀਕ ਹੈ , ਏਸੇ ਵਾਸਤੇ ਤਾਂ ਸਾਡੇ ਸਤਿਗੁਰਾਂ ਨੇ ਵੀ 'ਜਗਤ ਮੈ ਝੂਠੀ ਦੇਖੀ ਪ੍ਰੀਤ' ਲਿਖਯਾ ਹੈ। ਆਦਮੀ ਨਾਸਮਾਨ ਹੈ, ਧਨ ਦੌਲਤ ਨਾਸਮਾਨ, ਪੁਤ੍ਰ ਇਸਤ੍ਰੀ ਨਾਸਮਾਨ ਹੈ। ਜੋ ਇਨ੍ਹਾਂ ਨਾਲ ਪਰੇਮ ਕਰਦਾ ਹੈ, ਉਸਦਾ ਪਰੇਮ ਵੀ ਨਾਸਮਾਨ ਹੈ।

ਜ਼ੈਨਬ- ਹਾਇ! ਮੇਰਾ ਜੀ ਖੁੱਸ ਰਿਹਾ ਹੈ।

ਬਹਾਦਰ ਸਿੰਘ-ਜੀ ਦਾ ਇਸਤਰਾਂ ਖੁੱਸਨਾ ਮੁਬਾਰਕ ਹੈ, ਏਹ ਦਿਲ ਪਰੇਮ ਦੀ ਚੋਟ ਖਾ ਚੁੱਕਾ ਹੈ, ਹੁਣ ਏਹ ਨਾਸਮਾਨ ਪਰੇਮ ਵਿਚੋਂ ਨਿਕਲਕੇ ਸਥਿਰ ਤੇ ਅੱਚਲ ਪਰੇਮ ਦੀ ਰਾਹ ਵਿਚ ਆਉਣ ਵਾਲਾ ਹੈ।

ਜ਼ੈਨਬ-ਓਹ ਕਿਸਤਰ੍ਹਾਂ?

ਬਹਾਦਰ ਸਿੰਘ-ਏਹ ਤਾਂ ਤੁਸੀ ਮੰਨਦੇ ਹੀ ਹੋ ਕਿ ਪਰੇਮ ਪਵਿਤ੍ਰ ਚੀਜ਼ ਹੈ, ਆਪਣੇ ਭਰਾ ਨੂੰ ਤੁਸੀਂ ਕਿਹਾ ਸੀ ਕਿ ਜਿਸ ਤਨ ਵਿਚ ਪਰੇਮ ਨਹੀਂ ਉਪਜਦਾ ਓਹ ਤਨ ਮਸਾਣ ਹੈ, ਸਾਡੇ ਗੁਰੂ ਸਾਹਿਬ ਦਾ ਵੀ ਏਹੋ ਮਤ ਹੈ।

ਜ਼ੈਨਬ-ਹੱਛਾ ਫੇਰ?

ਬਹਾਦਰ ਸਿੰਘ-ਹੁਣ ਦੇਖਣਾ ਇਹ ਹੈ ਕਿ ਪਰੇਮ ਕਿਸ ਚੀਜ਼ ਨਾਲ ਕੀਤਾ ਜਾਏ? ਨਾਸਮਾਨ ਨਾਲ ਪਰੇਮ ਕੀਤਿਆਂ ਤਾਂ ਪਰੇਮ ਦੀ ਮਿੱਟੀ ਖ਼ਰਾਬ ਹੈ। ਪਰੇਮ ਓਸ ਚੀਜ਼ ਨਾਲ