ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨ )

ਬਹਾਦਰ ਸਿੰਘ-ਹਾਂ ਬੀਬੀ ਜੈਨਬ! ਮੈਂ ਤੁਹਾਡੇ ਪ੍ਰੇਮ ਦੀ ਕਦਰ ਕਰਦਾ ਹਾਂ।

ਜ਼ੈਨਬ-ਕਦਰ ਕਰਦੇ ਤਾਂ ਹੋ,ਪਰ ਕਦਰ ਪਾਉਣੀ ਨਾਂ।

ਬਹਾਦਰ ਸਿੰਘ-ਕਦਰ ਪਾਵਾਂ, ਕਿਸ ਤਰ੍ਹਾਂ? ਕਹਿ ਤਾਂ ਰਿਹਾ ਹਾਂ ਕਿ ਮੈਨੂੰ ਆਪਣਾ ਦਾਸ ਯਾ ਭਰਾ ਸਮਝਕੇ ਜੋ ਸੇਵਾ ਆਖੋ ਸੋ ਕਰਨ ਲਈ ਹਾਜ਼ਰ ਹਾਂ।

ਜ਼ੈਨਬ-ਨਹੀਂ, ਮੈਂ ਤਾਂ ਓਹ ਗੱਲ ਚਾਹੁੰਦੀ ਹਾਂ, ਜੋ ਗੱਲ ਇੱਕ ਇਸਤ੍ਰੀ ਕਦੇ ਆਪਣੀ ਜ਼ਬਾਨ ਤੋਂ ਨਹੀਂ ਆਖਦੀ, ਮੈਂ ਓਹ ਆਖਦੀ ਹਾਂ।

ਬਹਾਦਰ ਸਿੰਘ-ਓਹ ਕੀ?
ਜ਼ੈਨਬ-ਨਿਕਾਹ!
ਬਹਾਦਰ ਸਿੰਘ-ਨਾਮੁਮਕਿਨ।
ਜ਼ੈਨਬ-ਕਿਉਂ?
ਬਹਾਦਰ ਸਿੰਘ-ਮੇਰੀ ਇਸਤ੍ਰੀ ਹੈ।

ਜ਼ੈਨਬ-ਫੇਰ ਕੀ ਹੋਇਆ? ਸਾਡੇ ਵਿੱਚ ਤਾਂ ਚਾਰੇ ਨਿਕਾਹ ਜਾਇਜ਼ ਹਨ, ਤੇ ਜੇਕਰ ਦਲੇਰ ਕੌਰ ਦਾ ਡਰ ਹੋਵੇ ਤਾਂ ਮੈਂ ਉਸ ਨੂੰ ਮਨਾ ਲੈਂਦੀ ਹਾਂ, ਓਹ ਮੇਰੇ ਤੇ ਬੜਾ ਕ੍ਰਿਪਾ ਰੱਖਦੀ ਹੈ।

ਬਹਾਦਰ ਸਿੰਘ-ਸਾਡੇ ਵਿੱਚ ਇੱਕ ਇਸਤ੍ਰੀ ਦੇ ਹੁੰਦਿਆਂ ਦੂਜੀ ਇਸਤ੍ਰੀ ਕਰਨੀ ਮਹਾਂ ਪਾਪ ਦੱਸਿਆ ਹੈ, ਸਾਡੇ ਗੁਰੂ ਦਾ ਹੁਕਮ ਹੀ ਨਹੀਂ, ਭਾਵੇਂ ਪਹਿਲੀ ਇਸਤ੍ਰੀ ਰਜ਼ਾਮੰਦ ਵੀ ਕਿਉਂ ਨਾ ਹੋਵੇ, ਦੂਸਰੇ ਮੈਨੂੰ ਇੱਛਯਾ ਨਹੀਂ।

ਜ਼ੈਨਬ-ਹਾਇ, ਤੁਸੀਂ ਮੇਰੇ ਦੁੱਖਾਂ ਪਰ ਕੁਝ ਤਾਂ ਵਿਚਾਰ ਕਰੋ, ਤੁਹਾਡੀ ਖ਼ਾਤਰ ਮੈਂ ਮਾਂ ਪਿਉ ਦੀ ਇੱਜ਼ਤ ਦੀ