ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਬਥੇਰਾ ਚਿਰ ਹੁੰਦੀ ਰਹੀ, ਓਹ ਕਈ ਤਰ੍ਹਾਂ ਦੇ ਲਾਲਚ ਡਰਾਵੇ ਦਾਬੇ ਆਦਿ ਬੀ ਦੇਂਦੇ ਰਹੇ, ਪਰ ਮੇਰੇ ਮੂੰਹੋਂ ਹਰੇਕ ਗੱਲ ਦੇ ਉੱਤ੍ਰ ਵਿਚ ਘ੍ਰਿਣਾ ਭਰੀ ਨਾਂਹ ਸੁਣ ਕੇ ਕਾਜੀ ਸਾਹਿਬ ਗੁੱਸੇ ਵਿੱਚ ਆ ਗਏ। ਹੁਕਮ ਹੋਯਾ ਕਿ ਇਸ ਦੇ ਪਤੀ ਦੀ ਥਾਂ ਕੱਲ ਇਸ ਨੂੰ ਜਿਊਂਦੀ ਨੂੰ ਸਾੜ ਦਿੱਤਾ ਜਾਏ। ਮੈਂ ਆਪਣੀ ਕਿਸਮਤ ਦਾ ਆਖਰੀ ਹੁਕਮ ਸੁਣ ਕੇ ਬੰਦੀਖਾਨੇ ਵਿੱਚ ਆ ਗਈ, ਦੂਜੇ ਦਿਨ ਮੈਂ ਸਾੜੀ ਜਾਣਾਂ ਸੀ, ਇਸ ਲਈ ਅੱਜ ਮੈਂ ਰੋਟੀ ਵੀ ਨਾਂ ਖਾਧੀ! ਦੁਪੈਹਰ ਤੋਂ ਲੈਕੇ ਅੱਧੀ ਰਾਤ ਤੱਕ ਅੱਖਾਂ ਮੀਟਕੇ ਸਤਿਗੁਰ ਦੇ ਧਯਾਨ ਵਿੱਚ ਬੈਠੀ ਰਹੀ, ਜਦ ਅੱਧੀਕੁ ਰਾਤ ਦਾ ਵੇਲਾ ਹੋਇਆ ਤਾਂ ਮਨੂੰ ਆਪਣੇ ਕਮਰੇ ਦੇ ਬੂਹੇ ਦੇ ਬਾਹਰ ਕੁਝ ਖੜਾਕ ਮਲੂਮ ਹੋਯਾ, ਮੈਂ ਧਿਆਨ ਨਾਲ ਵੇਖਣ ਲੱਗ ਪਈ। ਪਲੋ ਪਲੀ ਵਿਚ ਬੂਹਾ ਖੋਲ੍ਹਿਆ ਗਿਆ, ਦੋ ਸਿਪਾਹੀ ਜੋ ਹਰ ਵੇਲੇ ਮੇਰੇ ਪਹਿਰੇ ਤੇ ਰਹਿੰਦੇ ਸਨ ਅੰਦਰ ਦਾਖਲ ਹੋਏ, ਅਤੇ ਮੈਨੂੰ ਉਨ੍ਹਾਂ ਬਾਹਰ ਨਿਕਲਨ ਲਈ ਕਿਹਾ। ਮੇਰੇ ਪੁੱਛਣ ਪਰ ਉਨ੍ਹਾਂ ਨੇ ਉਤਰ ਦਿੱਤਾ ਕਿ ਬੇਗਮ ਸਾਹਿਬ ਨੇ ਤੇਰੇ ਤੇ ਤਰਸ ਕਰਕੇ ਤੇਰੀ ਰਿਹਾਈ ਦਾ ਹੁਕਮ ਦਿੱਤਾ ਹੈ। ਮੈਂ ਜਾਣਦੀ ਸਾਂ ਕਿ ਇੱਜ਼ਤ ਬੇਗ ਦੀ ਬੇਗਮ ਮਰ ਤੇ ਕ੍ਰਿਪਾ ਰੱਖਦੀ ਹੈ, ਚੁਪ ਚਾਪ ਉਨ੍ਹਾਂ ਦੇ ਨਾਲ ਤੁਰ ਪਈ। ਸ਼ਹਿਰੋਂ ਬਾਹਰ ਨਿਕਲਨ ਤੋਂ ਪਹਿਲਾਂ ਮੈਨੂੰ ਉਨ੍ਹਾਂ ਸਿਪਾਹੀਆਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਬੇਗਮ ਨੇ ਉਨ੍ਹਾਂ ਨੂੰ ਦੋ ਸੌ ਰੁਪਯਾ ਨਕਦ ਇਨਾਮ ਮਰੇ ਛੱਡਣ ਲਈ ਦਿੱਤਾ ਹੈ ਅਤੇ ਹੁਣ ਉਹ ਆਪਣੀ ਜਾਨ ਬਚਾ ਕੇ ਦਿੱਲੀ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ। ਜਦ