ਇਹ ਸਫ਼ਾ ਪ੍ਰਮਾਣਿਤ ਹੈ

(੪੮)

ਅੱਗੇ ਘੋੜੇ ਪਰ ਬਿਠਾ ਲਿਆ, ਅਤੇ ਏਹ ਛੋਟਾ ਜਿਹਾ ਜੱਥਾ ਪੂਰਬ ਵੱਲ ਤੁਰ ਗਿਆ।


ਕਾਂਡ ੫

ਪਾਠਕ ਜਨ ਓਸ ਬਿਰਹੋਂ ਕੁੱਠੀ ਇਸਤ੍ਰੀ ਨੂੰ ਭੁੱਲ ਨਹੀਂ ਗਏ ਹੋਣਗੇ ਕਿ ਜਿਸ ਨੂੰ ਅਸਾਂ ਦਰਯਾ ਰਾਵੀ ਦੇ ਕੰਢੇ ਕੀਰਨੇ ਕਰਦਿਆਂ ਦੇਖਿਆ ਸੀ ਅਤੇ ਜੋ ਆਤਮਘਾਤ ਕਰਨ ਲਈ ਦਰਯਾ ਵਿਚ ਕੁੱਦ ਪਈ ਸੀ, ਪਰ ਕਿਸੇ ਨੇ ਪਿੱਛੋਂ ਠੀਕ ਉਸੇ ਵੇਲੇ ਉਸ ਨੂੰ ਫੜ ਲਿਆ ਸੀ।

ਰਾਤ ਅੱਧੀ ਨਾਲੋਂ ਕੁਝ ਵਧ ਜਾ ਚੁਕੀ ਹੈ, ਦਰਯਾ ਰਾਵੀ ਦੇ ਕੰਢ ਦੀ ਓਸ ਥਾਂ ਤੋਂ ਜਿਥੋਂ ਕਿ ਉਪ੍ਰੋਕਤ ਇਸਤ੍ਰੀ ਆਤਮ ਘਾਤ ਕਰਨ ਤੋਂ ਬਚਾਈ ਗਈ ਸੀ ਲਗ ਭਗ ਪੰਜ ਮੀਲ ਦੀ ਵਿੱਥ ਪਰ ਇਕ ਸੰਘਣੇ ਬ੍ਰਿਛ ਦੇ ਹੇਠਾਂ ਮਸਾਲ ਜਗ ਰਹੀ ਹੈ, ਮਸਾਲ ਦੇ ਚਾਨਣ ਵਿਚ ਦੋ ਆਦਮੀ ਅਤੇ ਇਕ ਇਸਤ੍ਰੀ ਬੈਠੇ ਦਿਖਾਈ ਦੇ ਰਹੇ ਹਨ, ਦੋਵੇਂ ਪੁਰਸ਼ਾਂ ਦੇ ਚੇਹਰਿਆਂ ਪਰ ਲਾਲੀ ਭਖ ਰਹੀ ਹੈ, ਅੱਖਾਂ ਦੀਆਂ ਪੁਤਲੀਆਂ ਕਰੋਧ ਨਾਲ ਟੱਪ ਰਹੀਆਂ ਹਨ, ਇਸ ਵਿਚ ਕੋਈ ਸੰਦੇਹ ਨਹੀਂ ਕਿ ਦੋਵੇਂ ਆਦਮੀ ਹਨ, ਸ਼ਕਲ ਤੋਂ ਬਹਾਦਰ ਜਾਪਦੇ ਹਨ, ਹਥਿਆਰ ਸਜੇ ਹੋਏ ਹਨ, ਦੋਹਾਂ ਦੇ ਤੇਜ ਮਈ ਚੇਹਰੇ ਦੇਵ ਜਿੱਡੇ ਚੌੜੇ, ਵੱਡੀਆਂ ਵੱਡੀਆਂ ਮੁੱਛਾਂ ਤੇ ਛੋਟੀ ਛੋਟੀ ਦਾਹੜੀ ਨਾਲ ਭਰੇ ਹੋਏ ਹਨ, ਗੱਲ ਕੀ ਪੂਰੇ ਜਵਾਂ ਮਰਦ ਅਤੇ ਰੋਅਬ ਦਾਬ ਵਾਲੇ ਹਾਕਮ ਮਲੂਮ ਹੁੰਦੇ ਹਨ, ਪਰ ਇਸਦੇ ਉਲਟ ਜੇ ਇਸਤ੍ਰੀ ਵੱਲ ਝਾਤੀ ਮਾਰੋ ਤਾਂ ਇਸਦੇ ਚੇਹਰੇ ਪਰ ਨਿਰਬਲਤਾ, ਉਦਾਸੀ