ਇਹ ਸਫ਼ਾ ਪ੍ਰਮਾਣਿਤ ਹੈ

(੩੭)

ਪਯਾਰੇ, ਮੇਰੇ ਪਯਾਰੇ ਵਰਗੇ ਪਯਾਰੇ ਸਿੱਖ! ਮੇਰੇ ਤੇ ਵੀ ਕੁਝ ਪਰਉਪਕਾਰ ਕਰੋ, ਹੇ ਦੇਵਤਾ! ਮੈਂ ਨਿਮਾਣੇ ਤੇ ਵੀ ਦਯਾ ਕਰੋ... 'ਏਨੇ ਲਫਜ਼ ਤਾਂ ਯਾਦ ਹਨ,ਪਰ ਅੱਗੋਂ ਪਤਾ ਨਹੀਂ ਕਿ ਮੈਂ ਹੋਰ ਕਿੰਨਾਕੁ ਊਲ ਜਲੂਲ ਆਖਯਾ ਤੇ ਕਿਸ ਵੇਲੇ ਬੇਸੁੱਧ ਹੋ ਗਿਆ। ਹਾਂ, ਏਹ ਚੰਗੀ ਤਰ੍ਹਾਂ ਯਾਦ ਹੈ ਕਿ ਜਦ ਮੇਰੀ ਅੱਖ ਖੁਲ੍ਹੀ ਤਾਂ ਮੇਰਾ ਅਪਵਿਤ੍ਰ ਤੇ ਕਾਇਰ ਸਿਰ ਓਸ ਪਯਾਰੇ ਦੇ ਪੱਟਾਂ ਤੇ ਸੀ ਅਤੇ ਓਹ ਇਕ ਕਪੜੇ ਨਾਲ ਮੇਰੇ ਮੂੰਹ ਤੇ ਪੱਖਾ ਕਰ ਰਹੇ ਸਨ। ਮੈਂ ਡਰਦਾ ਮਾਰਾ, ਨਾਂ ਉੱਠ ਸਕਾਂ ਤੇ ਨਾਂ ਹੀ ਲੰਮਾਂ ਪਿਆ ਰਹਿ ਸਕਾਂ। ਮੈਂ ਸੋਚਿਆ ਕਿ ਕੀ ਮੈਂ ਏਸ ਯੋਗ ਹਾਂ ਕਿ ਏਸਤਰ੍ਹਾਂ ਗੁਸਤਾਖੀ ਨਾਲ ਏਸ ਉਪਕਾਰੀ ਦੇ ਪੱਟਾਂ ਉਤੇ ਲੰਮਾਂ ਪਿਆ ਰਹਾਂ? ਇਕ ਦੋ ਪਲ ਦੇ ਪਿੱਛੋਂ ਹੀ ਮੈਂ ਉਠਕੇ ਬੈਠ ਗਿਆ, ਓਸ ਪਯਾਰੇ ਨੇ ਪੁੱਛਿਆ 'ਕਾਕਾ! ਤੈਨੂੰ ਕੀ ਦੁਖ ਹੈ? ਕੀ ਮੈਂ ਤੇਰੀ ਕੁਝ ਸਹਾਇਤਾ ਕਰ ਸਕਦਾ ਹਾਂ?' ਮੈਂ ਹੱਥ ਜੋੜ ਕੇ ਬੇਨਤੀ ਕੀਤੀ 'ਮਹਾਰਾਜ! ਮੈਨੂੰ ਕੀ ਦੁਖ ਹੈ, ਮੈਂ ਕਿਸਤਰਾਂ ਦੱਸਾਂ? ਮੈਨੂੰ ਦੁਖ ਹੈ ਅਤੇ ਦੁਖ ਵੀ ਐਸਾ ਕਿ ਜਿਸਦਾ ਇਲਾਜ ਬਿਨਾਂ ਆਪ ਲੋਕਾਂ ਦੇ ਹੋਰ ਕਿਸੇ ਪਾਸ ਨਹੀਂ, ਪਰ ਮੇਰੇ ਵਿਚ ਓਸ ਦੁਖ ਦੀ ਵਿਆਖਜ਼ਾ ਕਰਨ ਦੀ ਸਮਰੱਥਾ ਨਹੀਂ।'

ਸਿੰਘ-ਪਿਆਰੇ ਬਾਲਕ! ਮੈਂ ਕੋਈ ਅੰਤਰਜਾਮੀ ਤਾਂ ਨਹੀਂ ਹਾਂ ਜੋ ਬਿਨਾਂ ਦੱਸੇ ਦੇ ਹੀ ਦੁੱਖ ਬੁੱਝ ਲਵਾਂ?

ਮੈਂ-ਹੇ ਉਪਕਾਰੀ! ਮੈਨੂੰ ਇਕ ਦਿਨ ਇਕ ਸਿੱਖ ਦੇ ਦਰਸ਼ਨ ਹੋਏ ਸਨ ( ਸਾਰਾ ਹਾਲ ਦੱਸਕੇ) ਓਸੇ ਦਿਨ ਤੋਂ ਮੇਰੀ ਆਤਮਾ ਖੁੱਸ ਰਹੀ ਹੈ, ਮੈਂ ਜੋ ਅੱਗੇ ਤੁਰਕਾਂ ਦੀ